ਜਲੰਧਰ ‘ਚ ਹੋਈ ਸਿਵਲ ਡਿਫੈਂਸ ਏਅਰ ਰੇਡ/ਬਲੈਕਆਊਟ ਮੌਕ ਐਕਸਰਸਾਈਜ਼

ਜਲੰਧਰ,ਰੋਜ਼ਾਨਾ ਭਾਸਕਰ (ਹਰੀਸ਼ ਸ਼ਰਮਾ): ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਅੱਜ ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ, ਜਲੰਧਰ ਵਿਖੇ ਐਸ.ਡੀ.ਐਮ. ਨਵਦੀਪ ਸਿੰਘ ਵਲੋਂ ਬ੍ਰੀਫਿੰਗ ਉਪਰੰਤ ਸਿਵਲ ਡਿਫੈਂਸ ਏਅਰ ਰੇਡ/ਬਲੈਕਆਊਟ ਮੌਕ ਐਕਸਰਸਾਈਜ਼ ਕਰਵਾਈ ਗਈ।

ਇਹ ਮੌਕ ਡਰਿੱਲ ‘ਏਅਰ ਰੇਡ’ ਚਿਤਾਵਨੀ ਸਿਗਨਲ ਨਾਲ ਸ਼ੁਰੂ ਹੋਈ, ਉਪਰੰਤ ‘ਆਲ ਕਲੀਅਰ’ ਸਿਗਨਲ (2 ਮਿੰਟਾਂ ਲਈ ਲਗਾਤਾਰ ਉੱਚੀ ਆਵਾਜ਼ ਵਾਲਾ ਸਾਇਰਨ) ਨਾਲ ਸਮਾਪਤ ਹੋਈ।

ਰਾਤ 8 ਵਜੇ ਤੋਂ 8:15 ਤੱਕ ਬਲੈਕਆਊਟ ਉਪਰੰਤ ਸਬੰਧਤ ਵਿਭਾਗਾਂ ਦੇ ਤਾਲਮੇਲ ਨਾਲ ਅੱਗ ਬੁਝਾਊ ਕਾਰਵਾਈ, ਸਰਚ ਅਤੇ ਬਚਾਅ ਕਾਰਜ, ਫਸਟ-ਏਡ ਅਤੇ ਮੈਡੀਕਲ ਸਹਾਇਤਾ, ਜ਼ਖਮੀ ਵਿਅਕਤੀਆਂ ਨੂੰ ਕੱਢਣ, ਟ੍ਰੈਫਿਕ ਅਤੇ ਭੀੜ ਕੰਟਰੋਲ ਦੇ ਉਪਾਵਾਂ ਦੀ ਰਿਹਰਸਲ ਕੀਤੀ ਗਈ।

ਅਭਿਆਸ ਦੌਰਾਨ ਸਿਵਲ ਡਿਫੈਂਸ ਦੇ ਕਮਾਂਡੈਂਟ ਜਸਕਰਨ ਸਿੰਘ ਦੀ ਅਗਵਾਈ ਵਿਚ ਸਿਵਲ ਡਿਫੈਂਸ ਦੇ ਵਲੰਟੀਅਰ, ਜ਼ਿਲ੍ਹਾ ਪੁਲਿਸ, ਸਿਹਤ ਵਿਭਾਗ, ਨਗਰ ਨਿਗਮ, ਐਸ.ਡੀ.ਆਰ.ਐਫ., ਐਨ.ਸੀ.ਸੀ. ਤੇ ਹੋਮਗਾਰਡਜ਼ ਦੇ ਜਵਾਨਾਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਆਪੋ-ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈ।

ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਇਸ ਸਬੰਧੀ ਦੱਸਿਆ ਕਿ ਇਹ ਇਕ ਰੁਟੀਨ ਅਭਿਆਸ ਸੀ। ਉਨ੍ਹਾਂ ਕਿਹਾ ਕਿ ਸਿਵਲ ਡਿਫੈਂਸ ਦੀ ਤਿਆਰੀ ਅਤੇ ਵਿਭਾਗਾਂ ਦੇ ਆਪਸੀ ਤਾਲਮੇਲ ਨਾਲ ਚੁੱਕੇ ਜਾਂਦੇ ਜ਼ਰੂਰੀ ਕਦਮਾਂ ਨੂੰ ਚੈੱਕ ਕਰਨ ਲਈ ਰੁਟੀਨ ਵਿੱਚ ਅਜਿਹੀ ਮੌਕ ਡਰਿੱਲ ਕਰਵਾਈ ਜਾਂਦੀ ਹੈ।

ਇਸ ਤੋਂ ਇਲਾਵਾ ਜਾਗਰੂਕਤਾ ਵੀ ਪੈਦਾ ਕੀਤੀ ਜਾਂਦੀ ਹੈ।