ਸਾਹਿਬ ਸਿੰਘ, ਹੁਸ਼ਿਆਰਪੁਰ (ਰੋਜ਼ਾਨਾ ਭਾਸਕਰ)
ਪਿੰਡ ਮਸੀਤੀ ,ਪਿੰਡ ਬੇਗੋਵਾਲ ਜਿਲ੍ਹਾ ਕਪੂਰਥਲਾ ਦੇ ਵਿੱਚ ਹੋਏ ਕਬੱਡੀ ਕੱਪ ਦੇ ਵਿੱਚ ਇੱਕ ਮਸੀਤੀ ਪਿੰਡ ਦੀ ਔਰਤ ਜਿਸਦਾ ਨਾਂ ਕੁਲਦੀਪ ਕੌਰ ਵਾਈਫ ਆਫ ਪਰਮਜੀਤ ਸਿੰਘ ਪਹੁੰਚੀ ਅਤੇ ਉੱਥੇ ਜਾ ਕੇ ਉਹਨੇ ਜੋ ਇੱਥੇ ਕਮੈਂਟੇਟਰੀ ਕਰ ਰਿਹਾ ਸੀਗਾ ਦੱਸਿਆ ਕਿ ਮੇਰੀ ਲੜਕੀ ਦਾ ਵਿਆਹ ਆ ਮੇਰੀ ਮਦਦ ਕੀਤੀ ਜਾਵੇ ਉੱਥੇ ਜੋ ਲੋਕ ਮੈਚ ਦੇਖਣ ਆਏ ਸੀ ਉਹਨਾਂ ਨੇ ਕਾਫੀ ਪੈਸੇ ਦਿੱਤੇ ਜਿਸ ਕਰਕੇ ਇਹ ਪੈਸੇ ਜਿਹੜੇ ਆ ਉਹ ਕੁੜੀ ਦੇ ਵਿਆਹ ਤੇ ਖਰਚੇ ਜਾਣੇ ਸਨ ਪਰ ਅਸਲੀਅਤ ਕੁਝ ਔਰ ਹੀ ਨਿਕਲੀ।
ਜਦੋਂ ਅਸੀਂ ਪਿੰਡ ਦੇ ਸਰਪੰਚ ਨੂੰ ਤੇ ਮੋਹਤਵਾਰ ਵਿਅਕਤੀਆਂ ਨੂੰ ਜਾ ਕੇ ਉੱਥੇ ਮਿਲੇ ਤਾਂ ਉਹਨਾ ਨਾਲ਼ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਇਸ ਔਰਤ ਦੀ ਕੋਈ ਵੀ ਲੜਕੀ ਨਹੀਂ ਹੈ ਇਸਨੇ ਜੋ ਵੀ ਕੀਤਾ ਸਾਰਾ ਡਰਾਮਾ ਰਚਿਆ ਤੇ ਇਹ ਸਭ ਕੁੱਝ ਝੂਠ ਹੈ I
ਜਦੋਂ ਕੁਲਦੀਪ ਕੌਰ ਵਾਈਫ ਆਫ ਪਰਮਜੀਤ ਸਿੰਘ ਦੇ ਨਾਲ ਅਸੀਂ ਉਸ ਦੇ ਪਿੰਡ ਜਾ ਕੇ ਗੱਲਬਾਤ ਕੀਤੀ ਤਾਂ ਉਸਨੇ ਦੱਸਿਆ ਕਿ ਜੋ ਵੀ ਮੈਂ ਉੱਥੇ ਕਬੱਡੀ ਕੱਪ ਦੇ ਵਿੱਚ ਜਾ ਕੇ ਝੂਠ ਬੋਲਿਆ ਉਸ ਤੇ ਮੈਨੂੰ ਮਾਫ ਕੀਤਾ ਜਾਵੇ ਕਿਉਂਕਿ ਮੇਰੇ ਘਰ ਦੇ ਹਾਲਾਤ ਠੀਕ ਨਹੀਂ ਸਨ ਜਿਸ ਕਰਕੇ ਮੈਨੂੰ ਇਹ ਡਰਾਮਾ ਰਚਨਾ ਪਿਆ ਤੇ ਮੈਨੂੰ ਪੈਸਿਆਂ ਦੀ ਲੋੜ ਸੀ ਦੂਸਰੀ ਔਰਤ ਪਰਮਜੀਤ ਕੌਰ ਨਾਲ ਵੀ ਗੱਲਬਾਤ ਕੀਤੀ ਉਸਨੇ ਵੀ ਦੱਸਿਆ ਕਿ ਸਾਡੇ ਦੋਵਾਂ ਤੋਂ ਇਹ ਗਲਤੀ ਹੋਈ ਹੈ ਅੱਗੇ ਤੋਂ ਇਸ ਤਰ੍ਹਾਂ ਦੀ ਗਲਤੀ ਨਹੀਂ ਹੋਵੇਗੀ ਸਾਨੂੰ ਮਾਫ ਕੀਤਾ ਜਾਵੇ ਇਸ ਦੇ ਨਾਲ ਸਾਡੇ ਪਿੰਡ ਦੀ ਛਵੀ ਖਰਾਬ ਹੋਈ ਹੈ।