ਪੰਜਾਬ ਵਿੱਚ ਹੋ ਰਹੇ ਧਮਾਕਿਆਂ ਦੇ ਨਾਲ ਦਹਿਸ਼ਤ ਦਾ ਮਾਹੋਲ ਵੱਧ ਰਿਹਾ ਹੈ, ਸ਼ੰਟੀ,ਅਕਾਲੀ 

ਜਲੰਧਰ, ਰੋਜ਼ਾਨਾ ਭਾਸਕਰ (ਹਰੀਸ਼ ਸ਼ਰਮਾ): ਬੀਤੀ ਕੱਲ ਹੋਏ ਬੰਬ ਧਮਾਕੇ ਬਾਰੇ ਸ਼੍ਰੋਮਣੀ ਅਕਾਲੀ ਦਲ ਜਲੰਧਰ ਦੇ (ਮੁੱਖ ਬੁਲਾਰੇ) ਰਾਜਬੀਰ ਸਿੰਘ (ਸ਼ੰਟੀ) ਨੇ ਦੱਸਿਆ ਕਿ ਜਲੰਧਰ ਬੀਐਸਐਫ ਚੌਂਕ ਦੇ ਧਮਾਕੇ ਤੋਂ ਕੁਝ ਘੰਟਿਆਂ ਬਾਅਦ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ, BSF ਹੈੱਡਕੁਆਰਟਰ ਦੇ ਨੇੜੇ ਫਿਰ ਧਮਾਕੇ ਵਰਗੀ ਘਟਨਾ ਦੀ ਖ਼ਬਰ ਨੇ ਪੰਜਾਬੀਆਂ ਦੇ ਮਨਾਂ ਵਿੱਚ ਇਕ ਵਾਰ ਫਿਰ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਕੇਂਦਰ ਅਤੇ ਪੰਜਾਬ ਸਰਕਾਰ ਦੋਵਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਰਹੱਦੀ ਸੂਬੇ ਦੀ ਸੁਰੱਖਿਆ ਨੂੰ ਸਭ ਤੋਂ ਤਰਜੀਹ ਦੇਣ ਅਤੇ ਕੇਂਦਰੀ ਏਜੰਸੀਆਂ ਵੱਲੋਂ ਇਸ ਮਾਮਲੇ ਦੀ ਗਹਿਰਾਈ ਨਾਲ ਅਤੇ ਪਾਰਦਰਸ਼ੀ ਜਾਂਚ ਕਰਵਾਈ ਜਾਵੇ।

ਸ ਸ਼ੰਟੀ ਨੇ ਕਿਹਾ ਕਿ ਦਹਾਕਿਆਂ ਦੇ ਕਾਲੇ ਦੌਰ ਤੋਂ ਬਾਅਦ ਪੰਜਾਬ ਵਿੱਚ ਅਮਨ ਸ਼ਾਂਤੀ ਆਈ ਹੈ ਇਸ ਆਪ ਸਰਕਾਰ ਦੇ ਰਾਜ ‘ਚ ਹੋ ਰਹੇ ਵ ਧਮਾਕੇ ਸੂਬੇ ਨੂੰ ਵਾਪਸ ਕਾਲੇ ਦਿਨਾਂ ਵੱਲ ਧੱਕ ਰਹੇ ਹਨ ਅਤੇ ਮਨਬੀਰ ਸਿੰਘ ਅਕਾਲੀ (ਜਰਨਲ ਸੱਕਤਰ) ਨੇ ਕਿਹਾ ਕਿ ਇਸ ਗੱਲ ਦਾ ਅਫਸੋਸ ਹੈ ਕਿ ਇਸ ਵੇਲੇ ਕੇਂਦਰ ਅਤੇ ਰਾਜ ਸਰਕਾਰਾਂ ਵਿਚਲੀ ਆਪਸੀ ਦੂਸ਼ਣਬਾਜ਼ੀ ਦੀ ਰਾਜਨੀਤੀ ਕਾਰਨ ਜ਼ਮੀਨੀ ਪੱਧਰ ‘ਤੇ ਕਾਨੂੰਨ-ਵਿਵਸਥਾ ਪ੍ਰਭਾਵਿਤ ਹੋ ਰਹੀ ਹੈ।

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਭਗਵੰਤ ਮਾਨ ਜਿੱਥੇ ਸੂਬੇ ਦੇ ਮੁੱਖ ਮੰਤਰੀ ਹਨ ਉੱਥੇ ਹੀ ਸੂਬੇ ਦੇ ਗ੍ਰਹਿ ਮੰਤਰੀ ਵੀ ਹਨ ਜਿਸ ਦੇ ਰਾਜ ਵਿੱਚ ਪਹਿਲਾਂ ਹੀ ਕਾਨੂੰਨ-ਵਿਵਸਥਾ ਦੀ ਸਥਿਤੀ ਚਿੰਤਾਜਨਕ ਹੈ, ਹਰ ਰੋਜ਼ ਗ੍ਰੇਨੇਡ ਹਮਲੇ, ਗੋਲੀਆਂ ਚਲਾਉਣੀਆਂ ਅਤੇ ਫਿਰੋਤੀ ਵਰਗੀਆਂ ਘਟਨਾਵਾਂ ਆਮ ਹੁੰਦੀਆਂ ਜਾ ਰਹੀਆਂ ਹਨ, ਜਿਸ ਨਾਲ ਆਮ ਜਨਤਾ ਵਿੱਚ ਡਰ ਅਤੇ ਅਸੁਰੱਖਿਆ ਦੀ ਭਾਵਨਾ ਵਧ ਰਹੀ ਹੈ।

ਸ਼੍ਰੋਮਣੀ ਅਕਾਲੀ ਦਲ ਮੰਗ ਕਰਦਾ ਹੈ ਕਿ ਇਸ ਗੰਭੀਰ ਮਾਮਲੇ ‘ਤੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਇਸ ਮੌਕੇ ਗੁਰਪ੍ਰੀਤ ਸਿੰਘ ਅਕਾਲੀ ਮੀਤ ਪ੍ਰਧਾਨ ਪੰਜਾਬ ਯੂਥ ਅਕਾਲੀ ਦਲ, ਪਵਿੰਦਰ ਸਿੰਘ ਠੁਕਰਾਲ ਜਰਨਲ ਸਕੱਤਰ, ਜੋਤ ਜੀਵਨ ਸਿੰਘ ਮੀਤ ਪ੍ਰਧਾਨ ਜਲੰਧਰ ਅਮਨਜੀਤ ਸਿੰਘ ਆਦਿ ਹਾਜ਼ਰ ਸਨ।