ਭਾਈ ਸਰਬਜੀਤ ਸਿੰਘ ਐਮ ਪੀ ਦੀ ਮੋਹਾਲੀ ਤੋਂ ਬਾਬਾ ਬਕਾਲਾ ਜਾਂਦੇ ਸਿਹਤ ਵਿਗੜੀ ਜਲੰਧਰ ਹੌਸਪੀਟਲ ਵਿਚ ਦਾਖਲ ਕਰਵਾਈ

ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਹੌਸਪੀਟਲ ਪੁਹੰਚੇ

ਜਲੰਧਰ, ਰੋਜ਼ਾਨਾ ਭਾਸਕਰ (ਹਰੀਸ਼ ਸ਼ਰਮਾ): ਫਰੀਦਕੋਟ ਤੋ ਚੁਣੇ ਗਏ ਮੈਂਬਰ ਪਾਰਲੀਮੈਂਟ ਸਰਦਾਰ ਸਰਬਜੀਤ ਸਿੰਘ। ਜੌ ਸ਼ਹੀਦ ਬੇਅੰਤ ਸਿੰਘ ਜੀ ਸਪੁੱਤਰ ਹਨ ਅੱਜ ਜਦੋਂ ਮੋਹਾਲੀ ਤੋਂ ਬਾਬਾ ਬਕਾਲਾ ਵਿਖੇ ਜਿੱਥੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋ ਰਖੜ ਪੁੰਨਿਆਂ ਤੇ ਕਾਨਫਰੰਸ ਕੀਤੀ ਜਾ ਰਹੀਸੀ ਜਾ ਰਹੇ ਸਨ ਜਲੰਧਰ ਦੇ ਨੇੜੇ ਅਚਾਨਕ ਓਹਨਾ ਦੀ ਤਬੀਅਤ ਵਿਗੜ ਗਈ ਜਿਸਤੇ ਤੁਰੰਤ ਓਹਨਾ ਨੂ ਰਾਮਾਂਮੰਡੀ ਕੋਲ ਸਥਿਰ ਗੂੜ ਵਿਲ good will ਹੌਸਪੀਟਲ ਰਾਮਾ ਮੰਡੀ ਦਾਖਲ ਕਰਵਾਇਆ ਗਿਆ।

ਡਾਕਟਰ ਸਾਹਿਬ ਨੇ ਦੱਸਿਆ ਓਹਨਾ ਦੀ ਬਲੱਡ ਪ੍ਰੇਸਰ ਬੁਹਤ ਵੱਧ ਗਿਆ ਸੀ ਜਿਸ ਕਰਕੇ ਓਹਨਾ ਨੂੰ ਘਬਰਾਹਟ ਹੋ ਰਹੀ ਸੀ ਸਿੱਖ ਤਾਲਮੇਲ ਕਮੇਟੀ ਦੇ ਦਫਤਰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਰੰਤ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਗੁਰਦੀਪ ਸਿੰਘ ਕਾਲੀਆ ਕਾਲੋਨੀ ਹਸਪਤਾਲ ਪੁਹੰਚੇ।

ਉਥੇ ਮਜੂਦ ਭਾਈ ਸਾਹਿਬ ਜੀ ਦੀ ਧਰਮ ਪਤਨੀ ਬੀਬੀ ਸੰਦੀਪ ਕੌਰ ਨੇ ਦੱਸਿਆ ਕਿ ਇਹਨਾਂ ਦਾ ਬਲੱਡ ਪਰੈਸ਼ਰ ਅਚਾਨਕ ਵਧਣ ਕਰਕੇ ਅਸੀਂ ਹੌਸਪੀਟਲ ਆਏ ਹਾਂ ਸਿੱਖ ਤਾਲਮੇਲ ਕਮੇਟੀ ਵੱਲੋਂ ਭਾਈ ਸਾਹਿਬ ਨਾਲ ਵੀ ਮੁਲਾਕਾਤ ਕੀਤੀ ਅਤੇ ਤੰਦਰੁਸਤੀ ਦੀ ਕਾਮਨਾ ਕੀਤੀ ਗਈ ਭਾਈ ਸਾਹਿਬ 10 ਵਜੇ ਸਵੇਰੇ ਦਾਖਲ ਹੋਏ ਸਨ ਤਕਰੀਬਨ 1ਵਜੇ ਓਹਨਾ ਨੂ ਰਲੀਵ ਕਰ ਦਿੱਤਾ ਗਿਆ ਹੁਣ ਓਹਨਾ ਦੀ ਤਬੀਅਤ ਬਿਲਕੁਲ ਠੀਕ ਹੈ।