ਰਚਨਾਤਮਿਕਤਾ ਤੇ ਨਵੀਨਤਾ ਦੀ ਸੁਰੱਖਿਆ ਬੌਧਿਕ ਸੰਪਦਾ ਦਾ ਅਹਿਮ ਰੋਲ 

ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਖੇ ਬੌਧਿਕ ਸੰਪਦਾ ‘ਤੇ ਸੈਮੀਨਾਰ

ਜਲੰਧਰ (ਰੋਜ਼ਾਨਾ ਭਾਸਕਰ): ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਵਿਸ਼ਵ ਬੌਧਿਕ ਸੰਪਦਾ ਅਧਿਕਾਰ ਦਿਵਸ ਦੇ ਸਬੰਧ ਵਿਚ ਇਸ ਵਾਰ ਦੇ ਸਿਰਲੇਖ ਸੰਗੀਤਕ ਧੁਨਾਂ ਲਈ ਬੌਧਿਕ ਸੰਪਦਾ ਵਿਸ਼ੇ ‘ਤੇ ਇਕ ਸੈਮੀਨਾਰ ਆਯੋਜਨ ਕੀਤਾ ਗਿਆ । ਬੌਧਿਕ ਸੰਪਦਾ ਅਧਿਕਾਰ ਦਾ ਇਸ ਸਾਲ ਦਾ ਵਿਸ਼ਾ ਮਿਊਜ਼ਿਕ ਇੰਡਸਟਰੀ ਵਿਚ ਰਚਨਾਤਮਿਕਤ ਅਤੇ ਨਵੀਨਤਾਂ ਲਈ ਬੌਧਿਕ ਸੰਪਦਾ ਦੀ ਮਹੱਹਤਾ ਉਪਰ ਚਾਨਣਾ ਪਾਉਂਦਾ ਹੈ। ਇਸ ਸੈਮੀਨਾਰ ਵਿਚ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ 200 ਤੋਂ ਵੱਧ ਵਿਦਿਆਰਥੀਆਂ ਅਤੇ ਅਧਿਅਪਕਾ ਨੇ ਹਿੱਸਾ ਲਿਆ।    ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ.ਰਾਜੇਸ਼ ਗਰੋਵਰ ਵੱਲੋਂ ਆਪਣੇ ਸੰਬੋਧਨ ਵਿਚ ਅੱਜ ਦੇ ਤੇਜੀ ਨਾਲ ਬਦਲ ਰਹੇ ਵਿਸ਼ਵ ਪੱਧਰੀ ਅਰਥਚਾਰੇ ਵਿਚ ਕਾਢਾਂ, ਯੁਗਤਾਂ ਅਤੇ ਸਿਰਜਣਾਤਮਿਕਤਾ ਦੀ ਮਹਹੱਤਾ ਉਪਰ ਜ਼ੋਰ ਦਿੱਤਾ ਗਿਆ । ਉਨ੍ਹਾਂ ਕਿਹਾ ਕਿ ਬੌਧਿਕ ਸੰਪਦਾ ਦਾ ਅਧਿਕਾਰ ਇਕ ਅਜਿਹਾ ਅਧਿਕਾਰ ਹੈ, ਜਿਸ ਅਨੁਸਾਰ ਆਗਿਆ ਤੋਂ ਬਿਨ੍ਹਾਂ ਕੋਈ ਵੀ ਵਿਅਕਤੀ ਤੁਹਾਡੇ ਵਿਚਾਰਾਂ ਦੀ ਸੰਪਤੀ ਦੀ ਨਕਲ ਨਹੀਂ ਕਰ ਸਕਦਾ ਅਤੇ ਨਾ ਹੀ ਦਵਰਤੋਂ ਹੋ ਸਕਦੀ। ਇਹ ਅਧਿਕਾਰ ਤੁਹਾਡੇ ਵਿਚਾਰਾਂ ਅਤੇ ਯੁਗਤਾਂ ਲਈ ਸੁਰੁੱਖਿਅਤ ਢਾਲ਼ ਦਾ ਕੰਮ ਕਰਦਾ ਹੈ।

ਉਨ੍ਹਾਂ ਕਿਹਾ ਕਿ ਬੌਧਿਕ ਸੰਪਦਾ ਆਰਥਿਕ ਵਿਕਾਸ ਅਤੇ ਨਵੀਨਤਾ ਨੂੰ ਅੱਗੇ ਵਧਾਉਣ ਦੇ ਨਾਲ -ਨਾਲ ਵਿਸ਼ਵ ਵਿਆਪੀ ਮੁਕਾਬਲੇਬਾਜੀ ਨੂੰ ਬਣਾਈ ਦੀ ਰੱਖਣ ਲਈ ਇਕ ਕੂੰਜੀ ਵਜੋਂ ਜਾਣਿਆ ਜਾਂਦਾ ਹੈ। ਇਸ ਮੌਕੇ ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਬੌਧਿਕ ਸੰਪਦਾ ਦੇ ਅਧਿਕਾਰ ਨਾਲ ਕਿਵੇਂ ਟਰੇਡ ਮਾਰਕ,ਕਾਪੀ ਰਾਈਟ, ਪੇਟੈਂਟ ਅਤੇ ਵਪਾਰ ਦੇ ਭੇਦਾਂ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ, ਇਸ ਤੋਂ ਇਲਾਵਾ ਨਿਵੇਸ਼ ਤੇ ਉਦਯੋਗਿਕ ਤਰੱਕੀ ਲਈ ਬੌਧਿਕ ਸੰਪਤੀ ਇਕ ਮੁੱਢਲੀ ਲੋੜ ਹੈ।

ਡਾ. ਬਲਵਿੰਦਰ ਸਿੰਘ ਸੂਚ, ਡਾਇਰੈਕਟਰ ਐੰਟਰਪ੍ਰਨਿਊਨਰਸ਼ਿਪ, ਇਨੋਵੇਸ਼ਨ ਅਤੇ ਕੈਰੀਅਰ ਹੱਬ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਸ ਮੌਕੇ ਮਿਊਜ਼ਿਕ ਇੰਡਸਟਰੀ ਵਿਚ ਰਚਨਾਤਮਿਕਤਾ ਅਤੇ ਨਵੀਨਤਾਂ ਲਈ ਬੌਧਿਕ ਸੰਪਦਾ ਦੀ ਮਹੱਹਤਾ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਅਤੇ ਅੱਜ ਦੇ ਡਿਜ਼ੀਟਲ ਯੁੱਗ ਵਿਚ ਮਿਊਜ਼ਿਕ ਇੰਡਸਟਰੀ ਵਿਚ ਹੋ ਰਹੇ ਵਿਕਾਸ *ਤੇ ਵਿਸਥਾਰ ਪੂਰਵਕ ਚਾਨਣਾ ਪਾਇਆ । ਉਨ੍ਹਾਂ ਦੱਸਿਆ ਕਿ ਇਸ ਵਾਰ ਦਾ ਸਿਰਲੇਖ ਇੰਟਰਨੈੱਟ ਤੇ ਸੋਸ਼ਲ ਮੀਡੀਆਂ ਦੇ ਦੌਰ ਵਿਚ ਸੰਗੀਤਕਾਰਾਂ ਅਤੇ ਸਿਰਜਣਹਾਰਾਂ ਨੂੰ ਸਸ਼ਕਤ ਕਰਨ ‘ਤੇ ਅਧਾਰਤ ਹੈ।

ਇਸ ਮੌਕੇ ਡਾ. ਸੂਚ ਨੇ ਵੱਖ-ਵੱਖ ਉਦਾਹਰਣਾਂ ਰਾਹੀਂ ਸਾਡੀ ਰੋਜ਼-ਮਰ੍ਹਾਂ ਜ਼ਿੰਦਗੀ ਵਿਚ ਬੌਧਿਕ ਸੰਪਦਾਂ ਦੇ ਰੂਪ ਅਤੇ ਸਾਰਥਿਕਤਾ ਬਾਰੇ ਬਹੁਤ ਦਿਲਚਸਪ ਤਰੀਕੇ ਨਾਲ ਵਿਦਿਆਰਥੀਆਂ ਨੂੰ ਸਮਝਾਇਆ।ਇਸ ਮੌਕੇ ਵਿਦਿਆਰਥੀਆਂ ਨੂੰ ਕਾਪੀ ਰਾਈਟ,ਪੇਟੈਂਟ, ਉਦਯੋਗਿਕ ਡਿਜ਼ਾਇਨ ਟਰੇਡਮਾਰਕ ਅਤੇ ਭੂਗੋਲਿਕ ਸੰਕੇਤਾਂ ਆਦਿ ਨੂੰ ਦਰਜ ਕਰਵਾਉਣ ਸਬੰਧੀ ਵਿਅਪਕ ਜਾਣਕਾਰੀ ਦਿੱਤੀ ਗਈ ਅਤੇ ਬੌਧਿਕ ਸੰਪਦਾ ਪਹਿਲੂਆ ਪ੍ਰਤੀ ਵਿਦਿਆਰਥੀਆਂ ਅਤੇ ਅਧਿਅਪਕਾਂ ਨੂੰ ਜਾਗਰੂਕ ਕੀਤਾ ਗਿਆ।