ਮੁੱਖ ਮਹਿਮਾਨ ਪਵਨ ਕੁਮਾਰ ਟੀਨੂੰ ਨੇ ਜੇਤੂ ਖਿਡਾਰੀਆਂ ਦਾ ਕੀਤਾ ਸਨਮਾਨ, ਨਸ਼ਿਆਂ ਤੋਂ ਦੂਰ ਰਹਿਣ ਦਾ ਦਿੱਤਾ ਹੋਕਾ
ਸਤਿਗੁਰੂ ਸ਼੍ਰੀ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ, ਅੰਬੇਡਕਰ ਸੈਨਾ ਪੰਜਾਬ ਵੱਲੋਂ ਓਪਨ ਦੌੜ ਮੁਕਾਬਲੇ ਕਰਵਾਏ
ਮੁੱਖ ਮਹਿਮਾਨ ਪਵਨ ਕੁਮਾਰ ਟੀਨੂੰ ਨੇ ਜੇਤੂ ਖਿਡਾਰੀਆਂ ਦਾ ਕੀਤਾ ਸਨਮਾਨ, ਨਸ਼ਿਆਂ ਤੋਂ ਦੂਰ ਰਹਿਣ ਦਾ ਦਿੱਤਾ ਹੋਕਾ
ਆਦਮਪੁਰ/ਜਲੰਧਰ, ਰੋਜ਼ਾਨਾ ਭਾਸਕਰ (ਹਰੀਸ਼ ਸ਼ਰਮਾ): ਜਗਤ ਗੁਰੂ ਸਤਿਗੁਰੂ ਸ਼੍ਰੀ ਰਵਿਦਾਸ ਮਹਾਰਾਜ ਜੀ ਦੇ 650ਵੇਂ ਪਾਵਨ ਪ੍ਰਕਾਸ਼ ਪੂਰਬ ਨੂੰ ਸਮਰਪਿਤ ਅੰਬੇਦਕਰ ਸੈਨਾ ਪੰਜਾਬ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਇੱਕ ਵਿਸ਼ੇਸ਼ ਓਪਨ ਦੌੜ ਮੁਕਾਬਲਾ ਕਰਵਾਇਆ ਗਿਆ। ਇਸ ਦੌੜ ਵਿੱਚ ਇਲਾਕੇ ਅਤੇ ਦੂਰ-ਦੁਰਾਡੇ ਤੋਂ ਆਏ ਸੈਂਕੜੇ ਨੌਜਵਾਨਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ।

ਇਹ ਦੌੜ ਮੁਕਾਬਲਾ ਆਦਮਪੁਰ ਦੇ ਇਤਿਹਾਸਕ ਦਸਹਿਰਾ ਗਰਾਊਂਡ ਸ਼ਾਮ ਕਰੀਬ 6 ਵਜੇ ਤੋਂ ਸ਼ੁਰੂ ਹੋਈ, ਜਿਸ ਨੂੰ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਦੌੜਾਕ ਇੰਡੋ ਸਟੇਡੀਅਮ ਦਸਹਿਰਾ ਗਰਾਉਂਡ ਆਦਮਪੁਰ ਤੋਂ ਹੁੰਦੇ ਹੋਏ ਕਰੀਬ 12 ਕਿਲੋਮੀਟਰ ਹੋਏ ਸਫਰ ਤੈਅ ਕਰਕੇ ਪਿੰਡ ਹਜ਼ਾਰਾ ਦੇ ਖੇਡ ਸਟੇਡੀਅਮ ਵਿਖੇ ਪਹੁੰਚੇ, ਜਿੱਥੇ ਇਸ ਦੌੜ ਦੀ ਸਮਾਪਤੀ ਹੋਈ। ਪੂਰੇ ਰਸਤੇ ਦੌਰਾਨ ਖੇਡ ਪ੍ਰੇਮੀਆਂ ਅਤੇ ਰਾਹਗੀਰਾਂ ਵੱਲੋਂ ਤਾਲੀਆਂ ਵਜਾ ਕੇ ਦੌੜਾਕਾਂ ਦਾ ਹੌਸਲਾ ਵਧਾਇਆ ਗਿਆ।

ਇਸ ਮੌਕੇ ਹਲਕਾ ਇੰਚਾਰਜ ਪਵਨ ਟੀਨੂੰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਦੌੜਾਕਾਂ ਦੀ ਹੌਸਲਾ ਅਫਜਾਈ ਕੀਤੀ। ਨੌਜਵਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਟੀਨੂੰ ਨੇ ਅੰਬੇਦਕਰ ਸੈਨਾ ਪੰਜਾਬ ਦੇ ਪ੍ਰਧਾਨ ਬਲਵਿੰਦਰ ਬੁੱਗਾ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਨੌਜਵਾਨੀ ਨੂੰ ਨਸ਼ਿਆਂ ਅਤੇ ਗਲਤ ਸੰਗਤ ਤੋਂ ਬਚਾਉਣ ਲਈ ਅਜਿਹੇ ਖੇਡ ਮੁਕਾਬਲੇ ਕਰਵਾਉਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਡਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ। ਦੌੜ ਮੁਕਾਬਲੇ
ਦੇ ਸਮਾਪਤੀ ਉਪਰੰਤ ਮੁੱਖ ਮਹਿਮਾਨ ਪਵਨ ਕੁਮਾਰ ਟੀਨੂੰ ਅਤੇ ਅੰਬੇਦਕਰ ਸੈਨਾ ਜਥੇਬੰਦੀ ਦੇ ਆਗੂਆਂ ਵੱਲੋਂ ਪਹਿਲੇ ਪ੍ਰਾਪਤ ਕਰਨ ਵਾਲੇ ਮੋਹਿਤ ਰੇਲ ਕੋਚ ਫੈਕਟਰੀ ਕਪੂਰਥਲਾ ਇਨਾਮ ਵਜੋਂ ਮੋਟਰਸਾਈਕਲ, ਦੂਜੇ ਸਥਾਨ ਪ੍ਰਾਪਤ ਕਰਨ ਵਾਲੇ ਮਨਜੀਤ ਸਿੰਘ ਫਿਰੋਜ਼ਪੁਰ ਇਨਾਮ ਵਜੋਂ ਫਰਿੱਜ ਅਤੇ ਤੀਜੇ ਸਥਾਨ ਪ੍ਰਾਪਤ ਕਰਨ ਵਾਲੇ ਨੌਜਵਾਨ ਰਵੀ ਨੂੰ ਐਲਸੀਡੀ ਦੇ ਕੇ ਉਨਾਂ ਦੀ ਹੌਸਲਾ ਫਜਾਈ ਕੀਤੀ, ਇਸੇ ਤਰ੍ਹਾਂ ਕਰੀਬ 50 ਨੌਜਵਾਨਾਂ ਨੂੰ ਸਨਮਾਨ ਚਿੰਨ ਦੇ ਕੇ ਵਿਸ਼ੇਸ਼ ਤੌਰ ‘ਤੇ ਉਤਸ਼ਾਹਿਤ ਕੀਤਾ ਗਿਆ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਅਤੇ ਆਈਆਂ ਪ੍ਰਮੁੱਖ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਹਲਕਾ ਇੰਚਾਰਜ ਪਵਨ ਕੁਮਾਰ ਟੀਨੂ, ਨਗਰ ਕੌਂਸਲ ਪ੍ਰਧਾਨ ਚਰਨਜੀਤ ਸਿੰਘ ਸ਼ੇਰੀ, ਮੰਗਲ ਸਿੰਘ ਬਾਸੀ ਪ੍ਰਧਾਨ ਪੰਜਾਬ ਐਗਰੋ, ਪ੍ਰਧਾਨ ਬਲਵਿੰਦਰ ਸਿੰਘ ਬੁੱਗਾ ਅੰਬੇਡਕਰ ਸੈਨਾ ਪੰਜਾਬ,ਕੁਲਵਿੰਦਰ ਬੈਂਸ ਜਨਰਲ ਸਕੱਤਰ ਅੰਬੇਡਕਰ ਸੈਨਾ ਪੰਜਾਬ
ਬਲਵੀਰ ਸਿੰਘ ਰਾਮ ਨਗਰ ਆਦਮਪੁਰ ਪ੍ਰਧਾਨ, ਮੈਨੇਜਰ ਜਗਦੇਵ ਸਿੰਘ ਪੰਜਾਬ ਨੈਸ਼ਨਲ ਬੈਂਕ, ਕਮਲ ਕਡਿਆਣਾ ਬਿਜਲੀ ਬੋਰਡ, ਅਮਨ ਵਿਰਦੀ ਬਿਜਲੀ ਬੋਰਡ, ਸਟੇਜ ਸਕੱਤਰ ਲੈਕਚਰਾਰ ਗੁਰਿੰਦਰ ਸਿੰਘ, ਚੇਅਰਮੈਨ ਬਲਵਿੰਦਰ ਬੰਗਾ, ਚੇਅਰਮੈਨ ਦਲਜੀਤ ਸਿੰਘ ਮਿਨਹਾਸ, ਲਖਬੀਰ ਸਿੰਘ ਹਜਾਰਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਬਾਬਾ ਮੁਕੇਸ਼ ਦਾਸ ਚੁੰਬਰ, ਸੁੱਖੀ ਬਾਬਾ, ਹਰਵਿੰਦਰ ਸਿੰਘ ਬਿੰਦਾ, ਪਵਿੱਤਰ ਸਿੰਘ, ਦਵਿੰਦਰ ਸਿੰਘ ਸੂਰੀ, ਜੋਗਿੰਦਰ ਪਾਲ ਸਮੂਹ ਕੌਂਸਲਰ, ਹਨੀ ਭੱਟੀ, ਆਕਾਸ਼ਦੀਪ ਆਸ਼ੂ ਬਲਾਕ ਪ੍ਰਧਾਨ ਸ਼ਹਿਰੀ, ਸੰਜੀਵ ਗਾਂਧੀ, ਜਤਿੰਦਰ ਪਾਲ ਟੀਨਾ,ਸਮੇਤ ਇਲਾਕਾ ਨਿਵਾਸੀ, ਖੇਡ ਪ੍ਰੇਮੀ ਅਤੇ ਅੰਬੇਦਕਰ ਸੈਨਾ ਦੇ ਅਹੁਦੇਦਾਰ ਹਾਜ਼ਰ ਸਨ।














