ਸਿੱਖ ਤਾਲਮੇਲ ਕਮੇਟੀ ਵੱਲੋਂ ਦਰਬਾਰ ਸਾਹਿਬ ਸਮੂਹ ਵਿਚ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਭੁਝੰਗੀਆਂ ਦੀ ਯਾਦ ਵਿੱਚ ਅਰਦਾਸ ਸਮਾਗਮ ਕਰਵਾਏ ਗਏ

ਜਲੰਧਰ , ਰੋਜ਼ਾਨਾ ਭਾਸਕਰ। ਜੂਨ 1984ਨੂੰ ਇੰਦਰਾ ਗਾਂਧੀ ਦੀ ਸਰਕਾਰ ਵੱਲੋਂ ਸਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਫੌਜਾ ਚੜਾ ਕੇ ਜਿਸ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਢਹਿ ਢੇਰੀ ਕੀਤਾ ਅਤੇ ਸ੍ਰੀ ਹਰਿਮੰਦਰ ਸਹਿਬ ਵੱਲ ਗੋਲੇ ਛੱਡੇ ਅਤੇ ਗੋਲੀਆ ਚਲਾਈਆਂ ਅਤੇਉਸ ਵੇਲੇ ਸਿੱਖ ਕੌਮ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਭਾਈ ਅਮਰੀਕ ਸਿੰਘ ਬਾਬਾ ਠਾਰਾ ਸਿੰਘ ਭਾਈ ਸੁਬੇਗ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਣ ਲਈ ਜਾਲਮ ਫੌਜਾ ਨਾਲ ਟੱਕਰ ਲੇਕੇ ਸ਼ਹੀਦੀਆਂ ਪਾਈਆਂ ।

ਇਸ ਮੌਕੇ ਤੇ ਓਹਨਾ ਤੋਂ ਇਲਾਵਾ ਸ੍ਰੀ ਗੁਰੂ ਅਰਜਨ ਸਾਹਿਬ ਸ੍ਰੀ ਦਾ ਪਰਕਾਸ਼ ਪੁਰਬ ਮਨਾਉਣ ਆਈਆਂ ਸੰਗਤਾਂ ਜਿੰਨਾ ਵਿੱਚ ਬੀਬੀਆਂ ਅਤੇ ਬੱਚੇ ਵੀ ਸ਼ਾਮਲ ਸਨ ਨੂੰ ਸ਼ਹੀਦ ਕੀਤਾ ਗਿਆ ਓਹਨਾ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਨੂੰ ਸਿਜਦਾ ਕਰਦੇ ਹੋਏ ਸਿੱਖ ਤਾਲਮੇਲ ਕਮੇਟੀ ਵੱਲੋਂ ਆਪਣੇ ਮੁੱਖ ਦਫਤਰ ਪੁਲੀ ਅਲੀ ਮਹੱਲਾ ਵਿਖੇ ਵਿਸੇਸ ਅਰਦਾਸ ਸਮਾਗਮ ਕਰਵਾਏ ਗਏ।

ਇਸ ਮੌਕੇ ਤੇ ਬੋਲਦੇ ਹੋਏ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਨੇ ਕਿਹਾ ਕਿ ਇਹਨਾਂ ਮਹਾਨ ਸ਼ਹੀਦਾਂ ਨੇ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਦੀ ਅਗਵਾਈ ਵਿੱਚ ਆਪਾ ਕੁਰਬਾਨ ਕਰ ਕੇ ਦੁਨੀਆਂ ਨੂੰ ਦੱਸ ਦਿੱਤਾ ਕਿ ਸਿੱਖ ਸ੍ਰੀ ਦਰਬਾਰ ਸਾਹਿਬ ਵੱਲ ਕਿਸੇ ਦੀ ਵੀ ਕੇਰੀ ਅੱਖ ਬਰਦਾਸ਼ਤ ਨਹੀਂ ਕਰ ਸਕਦੇ।

ਇਹ ਮਹਾਨ ਸ਼ਹੀਦ ਸਾਡੀ ਆਉਣ ਵਾਲੀ ਪੀੜ੍ਹੀ ਲਈ ਪ੍ਰੇਰਨਾ ਸਰੋਤ ਹਨ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਆਪਣੇ ਇਤਹਾਸ ਨੂੰ ਭੁੱਲ ਜਾਂਦੀਆਂ ਹਨ ਉਹ ਜਿਆਦਾ ਸਮਾਂ ਜਿੰਦਾ ਨਹੀਂ ਰਹਿ ਸਕਦੀਆਂ ਅਸੀ ਆਪਣੇ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਆਪਣਾ ਫਰਜ ਨਿਭਾ ਰਹੇ ਹਾਂ।

ਇਹਨਾਂ ਦੀਆਂ ਲਾਸਾਨੀ ਸ਼ਹਾਦਤਾਂ ਤੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਪ੍ਰੇਰਣਾ ਲੈਂਦਿਆਂ ਰਹਿਣਗੀਆਂ ਇਸ ਮੌਕੇ ਸੰਗਤੀ ਰੂਪ ਵਿੱਚ ਚੌਪਈ ਸਾਹਿਬ ਜੀ ਦੇ ਪੰਜ ਪਾਠ ਕੀਤੇ ਅਤੇ ਸ਼ਹੀਦਾਂ ਲਈ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ ਦੇਗ ਵਰਤਾਉਣ ਤੋਂ ਬਾਅਦ ਸ਼ਹੀਦਾਂ ਦੀ ਯਾਦ ਵਿੱਚ ਛਬੀਲ ਦੇ ਲੰਗਰ ਲਗਾਏ ਗਏ।

ਇਸ ਮੌਕੇ ਤੇ ਛਬੀਲ ਪਿਲਾਉਣ ਦੀ ਸੇਵਾ ਕਰਨ ਵਾਲਿਆਂ ਵਿਚ ਹੋਰਨਾਂ ਤੋਂ ਇਲਾਵਾ ਕੀਮਤੀ ਭਗਤ ਜਸਵਿੰਦਰ ਸਿੰਘ ਜੌਲੀ ਪਰਮਿੰਦਰ ਸਿੰਘ ਡਿੰਪੀ ਜਤਿੰਦਰ ਸਿੰਘ ਖਾਲਸਾ ਗੁਰਵਿੰਦਰ ਸਿੰਘ ਨਾਗੀ ਸਤਪਾਲ ਸਿੰਘ ਸਿਦਕੀ ਹਰਜੋਤ ਸਿੰਘ ਲੱਕੀ ਗੁਰਦੀਪ ਸਿੰਘ ਕਾਲੀਆ ਕਾਲੋਨੀ ਪ੍ਰਭਜੋਤ ਸਿੰਘ ਖਾਲਸਾ ਪਰਮਪ੍ਰੀਤ ਸਿੰਘ ਵਿਟੀ ਪਰਦੀਪ ਸਿੰਘ ਵਿੱਕੀ ਸੁਖਦੀਪ ਸਿੰਘ ਸੰਦੀਪ ਸਿੰਘ ਫੁੱਲ ਰਣਜੀਤ ਪਵਨਜੀਤ ਸਿੰਘਗੁਰਜਿਤ ਸਿੰਘ ਪੋਪਲੀ ਜਸਪ੍ਰੀਤ ਸਿੰਘ ਭਾਟੀਆ ਹਰਪਾਲ ਸਿੰਘ ਪਾਲੀ ਚੱਢਾ ਪ੍ਰੀਤਮ ਸਿੰਘ ਬੰਟੀ ਰਾਠੌਰ ਸੁਖਦੇਵ ਸਿੰਘ ਸੁੱਖਾ ਗੋਪੀ ਬਾਜਵਾ ਵਿੱਕੀ ਕਾਲੀ ਬੱਗੂ ਬਜਾਜ ਗੁਰਵਿੰਦਰ ਸਿੰਘ ਪ੍ਰੀਤਮ ਸਿੰਘ ਬਾਵਾ ਸੰਨੀ ਗਤਕਾ ਮਾਸਟਰ ਗੁਰਸੇਵਕ ਸਿੰਘ ਨੰਦੂ ਸ਼ਰਮਾ ਗਗਨ ਭਾਟੀਆ ਪਲਵਿੰਦਰ ਸਿੰਘ ਬਾਬਾ ਅਰਵਿੰਦਰ ਪਾਲ ਸਿੰਘ ਬਬਲੂ ਮਨਮਿੰਦਰ ਸਿੰਘ ਭਾਟੀਆ ਗੁਰਮੀਤ ਸਿੰਘ ਭਾਟੀਆ ਅਮਨਦੀਪ ਸਿੰਘ ਬੱਗਾ ਲਖਬੀਰ ਸਿੰਘ ਲੱਕੀਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਸ਼ਾਮਲ ਸਨ।