Top News Uncategorized

ਗੁਲਮੋਹਰ ਸਿਟੀ ਜਲੰਧਰ ਵਿਖੇ ਨਵੇਂ ਗੁਰੂ ਘਰ ਦਾ ਉਦਘਾਟਨ ਖਾਲਸਾਈ ਜਾਹੋ-ਜਲੋਅ ਨਾਲ ਕੀਤਾ

ਜਲੰਧਰ 18 ਸਤੰਬਰ ( ) ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸੰਗਤੀ ਰੂਪ ਵਿੱਚ ਸਮੁੱਚੀ ਗੁਲਮੋਹਰ ਸਿਟੀ ਕਲੋਨੀ ‘ਚ ਸੰਗਤਾਂ ਨੂੰ ਦਰਸ਼ਨ ਕਰਾਉਂਦੇ ਹੋਏ ਗੁਰਦੁਆਰਾ ਸਿੰਘ ਸਭਾ ਗੁਰਦੁਆਰਾ ਸਿੰਘ ਸਭਾ ਗੁਲਮੋਹਰ ਸਿਟੀ, ਪੁਰਾਣਾ ਹੁਸ਼ਿਆਰਪੁਰ ਰੋਡ, ਜਲੰਧਰ ਵਿਖੇ ਬਣਾਈ ਗੁਰੂ ਘਰ ਦੀ ਇਮਾਰਤ ‘ਚ ਪੂਰੇ ਜਾਹੋ ਜਲੋਅ ਨਾਲ ਸ਼ਬਦ ਕੀਰਤਨ ਕਰਦਿਆਂ ਸੁਸ਼ੋਭਿਤ ਕੀਤੇ ਗਏ। ਥਾਂ-ਥਾਂ ਤੇ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਤੇ ਵੱਖ-ਵੱਖ ਤਰ੍ਹਾਂ ਦੇ ਸੰਗਤਾਂ ਲਈ ਲੰਗਰ ਲਗਾਏ ਗਏ। ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਨ ਉਪਰੰਤ ਕੀਰਤਨੀ ਜੱਥੇ ਭਾਈ ਤਜਿੰਦਰ ਸਿੰਘ ਹਜ਼ੂਰੀ ਰਾਗੀ ਗੁ. ਮਾਡਲ ਟਾਊਨ ਵਾਲਿਆਂ ਨੇ ਰਸ ਭਿੰਨੀ ਤੇ ਸੁਰੀਲੀ ਅਵਾਜ਼ ਵਿੱਚ ਗੁਰਬਾਣੀ ਦੇ ਸ਼ਬਦਾਂ ਦਾ ਗਾਇਨ ਕਰਕੇ ਸੰਗਤਾਂ ਨੂੰ ਜੋੜਿਆ। ਗੁਰਬਾਣੀ ਨੂੰ ਮਨੁੱਖ ਦੇ ਜੀਵਨ ਅੰਦਰ ਗ੍ਰਹਿਣ ਕਰਨ ਨਾਲ ਇਨਸਾਨ ਦਾ ਸੰਸਾਰ ਤੇ ਆਉਣਾ ਸਫ਼ਲ ਹੁੰਦਾ ਹੈ। ਸੰਗਤਾਂ ਲਈ ਇਸ ਮੌਕੇ ਤੇ ਗੁਰੂ ਕੇ ਲੰਗਰ, ਚਾਹ ਪਕੌੜਿਆਂ ਦੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਸ੍ਰੀ ਬਾਵਾ ਹੈਨਰੀ ਨੇ ਗੁਲਮੋਹਰ ਸਿਟੀ ਦੀਆਂ ਸੰਗਤਾਂ ਨੂੰ ਗੁਰੂ ਦੇ ਮਹਿਲ ਉਸਾਰਣ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਗੁਰੂ ਸਾਹਿਬਾਂ ਦੇ ਦਰਸਾਏ ਮਾਰਗ ਤੇ ਚਲ ਕੇ ਆਪਣੇ ਧਰਮ ਅਤੇ ਸਮਾਜ ਨੂੰ ਪ੍ਰਫੁਲਿਤ ਕਰਨਾ ਚਾਹੀਦਾ ਹੈ। ਕਲੋਨੀ ਦੀ ਕਾਫੀ ਦੇਰ ਦੀ ਇਸ ਗੁਰੂ ਘਰ ਦੀ ਆਸ ਅੱਜ ਪੂਰੀ ਹੋਈ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਪੰਜਾਬ ਰਣਜੀਤ ਸਿੰਘ ਰਾਣਾ ਨੇ ਸੰਬੋਧਨ ਕਰਦਿਆਂ ਕਿਹਾ ਸਾਨੂੰ ਗੁਰੂ ਸਾਹਿਬਾਨਾਂ ਵਲੋਂ ਦਰਸਾਏ ਮਾਰਗ ਤੇ ਚੱਲ ਕੇ ਸੱਚ ਦੇ ਪਾਂਧੀ ਬਣਨਾ ਚਾਹੀਦਾ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਾਸਫੇ ਨਾਲ ਜੁੜ ਕੇ ਗੁਰਬਾਣੀ ਦੇ ਲੜ ਲਗਕੇ ਆਪਣੇ ਜੀਵਨ ਦਾ ਅਨੰਦ ਲੈਣਾ ਚਾਹੀਦਾ ਹੈ। ਗੁਰੂ

ਸਾਹਿਬ ਦੀ ਨਵੀਂ ਬਣੀ ਇਮਾਰਤ ਲਈ ਸੁਮੱਚੀ ਸੰਗਤ ਤੇ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸੇਵਾਦਾਰ ਵਧਾਈ ਦੇ ਪਾਤਰ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਲੋਂ ਚਲਾਈ ਗੁਰਮਤਿ ਮਰਿਯਾਦਾ ਕਾਇਮ ਰੱਖ ਕੇ ਸੇਵਾਵਾਂ ਕਰਨੀਆਂ ਸਾਡੀ ਨੈਤਿਕ ਜਿੰਮੇਵਾਰੀ ਤੇ ਫਰਜ ਬਣਦਾ ਹੈ।

ਇਸ ਮੌਕੇ ਹਰਜਿੰਦਰ ਸਿੰਘ ਭੱਚੂ, ਕੁਲਵਿੰਦਰ ਸਿੰਘ, ਡਾ. ਹਰਵਿੰਦਰ ਸਿੰਘ, ਬਖਸ਼ੀਸ਼ ਸਿੰਘ ਸੈਣੀ, ਗੁਰਦੇਵ ਸਿੰਘ ਸੈਣੀ, ਜਸਵੰਤ ਸਿੰਘ, ਬਲਵੰਤ ਸਿੰਘ ਸੂਰੀ, ਬਲਬੀਰ ਸਿੰਘ, ਹਰਜਿੰਦਰ ਸਿੰਘ, ਪ੍ਰੀਤ ਮੋਹਨ ਸਿੰਘ, ਜਸਵਿੰਦਰ ਸਿੰਘ, ਜਗਜੀਤ ਸਿੰਘ, ਨਵਦੀਪ ਸਿੰਘ, ਗਗਨਦੀਪ ਸਿੰਘ ਭਾਟੀਆ, ਕੰਵਰਦੀਪ ਸਿੰਘ ਭਾਟੀਆ, ਜਸਬੀਰ ਸਿੰਘ ਸੱਗੂ, ਵਰਿੰਦਰ ਸ਼ਰਮਾ, ਵਿਜੈ, ਮਹਿੰਦਰ ਸਿੰਘ ਜੰਧਾ, ਬਲਦੇਵ ਸਿੰਘ, ਫੁੰਮਣ ਸਿੰਘ, ਸੰਦੀਪ ਸਿੰਘ ਫੁੱਲ, ਬਲਦੇਵ ਸਿੰਘ ਹਰਿਦਆਲ ਨਗਰ, ਹਰਭਜਨ ਸਿੰਘ, ਰਾਜਬੀਰ ਸਿੰਘ ਖਿੰਡਾ, ਸੁਰਿੰਦਰ ਸਿੰਘ ਰਾਜਾ ਤੇ ਵੱਡੀ ਵਿੱਚ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਨੇ ਹਾਜ਼ਰੀ ਭਰੀ।

LEAVE A RESPONSE

Your email address will not be published. Required fields are marked *