Top News Uncategorized

ਚੰਦ੍ਰਯਾਨ 3 ਟੀਮ ਦੇ ਮੈਂਬਰ ਸਰਦਾਰ ਮਹਿੰਦਰ ਪਾਲ ਸਿੰਘ (ਬੰਗਲੌਰ) ਮਹਾਨ ਵਿਗਿਆਨੀ ਦੀ ਕਾਮਯਾਬੀ ਤੇ ਸਿੱਖ ਕੌਮ ਨੂੰ ਮਾਣ ਹੈ–ਸਿੱਖ ਤਾਲਮੇਲ ਕਮੇਟੀ ਜਲੰਧਰ

ਚੰਦ੍ਰਯਾਨ 3 ਨੂੰ ਸਫਲਤਾ ਪੂਰਬਕ ਚੰਦ ਉੱਤੇ ਭੇਜਣ ਵਾਲੀ ਇਸਰੋ ਦੇ ਵਿਗਿਆਨੀਆਂ ਦੀਆਂ ਫੋਟੋਆਂ ਖ਼ਬਰਾਂ ਨਸਰ ਹੋ ਰਹੀਆਂ ਹਨ ਪਰ ਇਸਰੋ ਦੇ ਵਿਗਿਆਨੀ ਅਤੇ ਚੰਦ੍ਰਯਾਨ ਪ੍ਰੋਗਰਾਮ ਦਾ ਹਿੱਸਾ ਸਰਦਾਰ ਮਹਿੰਦਰ ਪਾਲ ਸਿੰਘ (ਬੰਗਲੌਰ) ਬਾਰੇ ਖ਼ਬਰਾਂ ਵਿੱਚ ਕੋਈ ਚਰਚਾ ਨਹੀਂ ਕਰ ਰਿਹਾ। ਇਸ ਇੰਜੀਨੀਅਰ ਵਿਗਿਆਨੀ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਮਹਿੰਦਰਪਾਲ ਸਿੰਘ ਪੁਲਾੜ ਖੋਜ ਸੰਗਠਨ ਦੇ ਕੁਆਲਿਟੀ ਕੰਟਰੋਲਰ ਵਿਭਾਗ ਦੇ ਮੁਖੀ ਹਨ ਅਤੇ ਚੰਦ੍ਰਯਾਨ 3 ਟੀਮ ਦਾ ਅਹਿਮ ਹਿੱਸਾ ਹਨ।

ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ,ਹਰਪਾਲ ਸਿੰਘ ਚੱਡਾ,ਹਰਪ੍ਰੀਤ ਸਿੰਘ ਨੀਟੂ,ਗੁਰਵਿੰਦਰ ਸਿੰਘ ਸਿੱਧੂ,ਵਿਕੀ ਸਿੰਘ ਖਾਲਸਾ,ਗੁਰਦੀਪ ਸਿੰਘ ਲੱਕੀ,ਹਰਪ੍ਰੀਤ ਸਿੰਘ ਰੌਬਿਨ ਅਤੇ ਸਮੂਹ ਸਿੰਘ ਸਭਾਵਾਂ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਸਮੁੱਚੇ ਪੰਜਾਬੀਆਂ ਖਾਸ ਤੌਰ ਤੇ ਸਿੱਖ ਕੌਮ ਨੂੰ ਸਰਦਾਰ ਮਹਿੰਦਰ ਪਾਲ ਸਿੰਘ (ਬੰਗਲੌਰ) ਦੀ ਇਸ ਮਾਣਮੱਤੀ ਪੌਲਾੜ ਟੀਮ ਦਾ ਹਿੱਸਾ ਹੋਣ ਤੇ ਮਾਣ ਹੈ ਇਸ ਤੋਂ ਪਹਿਲਾਂ ਵੀ ਸਿੱਖ ਕੌਮ ਨੇ ਕਈ ਖੇਤਰਾਂ ਵਿੱਚ ਆਪਣੇ ਕਾਬਲੀਅਤ ਦਾ ਲੋਹਾ ਸਾਰੇ ਸੰਸਾਰ ਵਿੱਚ ਮਨਵਾਇਆ ਹੈ। ਇਸ ਵਿੱਚ ਵਿਸ਼ਵ ਬੈਂਕ ਦੇ ਮੁਖੀ ਅਜੈ ਸਿੰਘ ਬੰਗਾ ਤੇ ਰਵੀ ਸਿੰਘ ਜੋ ਆਪਣੇ ਵੱਖ ਵੱਖ ਖੇਤਰਾਂ ਵਿੱਚ ਸਿੱਖ ਕੌਮ ਦਾ ਸਿਰ ਮਾਣ ਨਾਲ ਦੁਨੀਆਂ ਵਿੱਚ ਉੱਚਾ ਕਰ ਰਹੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਦਿੱਲੀ ਸਿੱਖ ਗੁਰਦੁਆਰਾ ਕਮੇਟੀ ਅਤੇ ਹੋਰ ਸਿੱਖ ਸੰਸਥਾਵਾਂ ਨੂੰ ਅਪੀਲ ਕਰਦੇ ਹਾਂ ਸਰਦਾਰ ਮਹਿੰਦਰਪਾਲ ਸਿੰਘ (ਬੰਗਲੌਰ) ਜਿਨ੍ਹਾਂ ਨੇ ਚੰਦ੍ਰਯਾਨ ਪ੍ਰੋਜੈਕਟ ਦਾ ਹਿੱਸਾ ਬਣ ਕੇ ਸਿੱਖ ਕੌਮ ਦਾ ਨਾਮ ਉੱਚਾ ਕੀਤਾ ਹੈ ਨੂੰ ਵੱਡੇ ਪੱਧਰ ਤੇ ਸਨਮਾਨਤ ਕਰਨ ਤਾਂ ਸਮੁੱਚੇ ਭਾਰਤ ਵਾਸੀਆਂ ਨੂੰ ਉਹਨਾਂ ਦੀ ਕਾਬਲੀਅਤ ਦਾ ਪਤਾ ਲੱਗ ਸਕੇ।

LEAVE A RESPONSE

Your email address will not be published. Required fields are marked *