ਜਲੰਧਰ ‘ਚ ਗੈਰਕਾਨੂੰਨੀ ਹੁੱਕਾ ਫਲੇਵਰ ਤੇ ਈ-ਸਿਗਰਟ ਵੇਚਣ ਵਾਲਾ ਕਾਬੂ, ਵੱਡੀ ਬਰਾਮਦਗੀ

जालंधर, रोजाना भास्कर ब्यूरो: ਜਲੰਧਰ ਕਮਿਸ਼ਨਰੇਟ ਪੁਲਿਸ ਨੇ ਮੋਤਾ ਸਿੰਘ ਮਾਰਕੀਟ ਵਿੱਚ ਵੱਡੀ ਕਾਰਵਾਈ ਕਰਦਿਆਂ ਬਿਨਾਂ ਲਾਇਸੰਸ ਅਤੇ ਬਿਨਾਂ ਇਜਾਜ਼ਤ ਹੁੱਕਾ ਫਲੇਵਰ ਅਤੇ ਤੰਬਾਕੂ ਉਤਪਾਦ ਵੇਚਣ ਵਾਲੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਇਹ ਕਾਰਵਾਈ ਕਮਿਸ਼ਨਰ ਪੁਲਿਸ ਸ਼੍ਰੀਮਤੀ ਧੰਨਪ੍ਰੀਤ ਕੌਰ IPS ਦੇ ਦਿਸ਼ਾ-ਨਿਰਦੇਸ਼ਾਂ ਹੇਠ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਵੱਲੋਂ ਕੀਤੀ ਗਈ।

ਪੁਲਿਸ ਨੇ “3G Hut” ਨਾਮਕ ਦੁਕਾਨ ‘ਤੇ ਰੇਡ ਕਰਕੇ ਦੋਸ਼ੀ ਸੀਤਾ ਰਾਮ ਚੌਧਰੀ ਨੂੰ ਕਾਬੂ ਕੀਤਾ। ਮੌਕੇ ਤੋਂ ਵੱਖ-ਵੱਖ ਬ੍ਰਾਂਡਾਂ ਦੇ ਹੁੱਕਾ ਫਲੇਵਰ, ਤੰਬਾਕੂ ਉਤਪਾਦ ਅਤੇ 7 ਈ-ਸਿਗਰਟ ਡਿਵਾਈਸ ਬਰਾਮਦ ਕੀਤੇ ਗਏ। ਪੁਲਿਸ ਨੇ ਦੋਸ਼ੀ ਖਿਲਾਫ COTPA ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਦੁਕਾਨ ਮਾਲਕ ਵਿਨੇ ਬਖ਼ਸ਼ੀ ਇਸ ਵੇਲੇ ਫਰਾਰ ਦੱਸਿਆ ਜਾ ਰਿਹਾ ਹੈ, ਜਿਸ ਦੀ ਭਾਲ ਜਾਰੀ ਹੈ। ਪੁਲਿਸ ਮੁਤਾਬਕ ਦੁਕਾਨ ਮਾਲਕ ਖਿਲਾਫ ਪਹਿਲਾਂ ਵੀ ਇਸੇ ਤਰ੍ਹਾਂ ਦਾ ਮਾਮਲਾ ਦਰਜ ਹੋ ਚੁੱਕਾ ਹੈ।