ਧੰਨ-ਧੰਨ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਸਕੂਟਰ ਮਾਰਕੀਟ ਵਿੱਚ ਲੰਗਰ ਲਗਾਏ ਗਏ।
ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਪਹਿਲੀ ਵਾਰ ਪ੍ਰਕਾਸ਼ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਅੱਜ ਦੇ ਦਿਨ ਕੀਤਾ ਗਿਆ ਸੀ। ਇਸ ਪ੍ਰਕਾਸ਼ ਪੂਰਬ ਨੂੰ ਮਨਾਉਣ ਲਈ ਸੰਗਤਾਂ ਵਿੱਚ ਬਹੁਤ ਹੀ ਜਿਆਦਾ ਉਤਸਾਹ ਦੇਖਣ ਨੂੰ ਮਿਲਿਆਂ। ਇਸੇ ਸੰਬੰਧ ਵਿੱਚ ਪੁਲੀ-ਅਲੀ ਮੁਹਲਾਂ ਵਿਖੇ ਸਿੱਖ ਤਾਲਮੇਲ ਕਮੇਟੀ ਵਲੋਂ ਤੇ ਟੂ ਵੀਲਰਜ ਡੀਲਰਜ ਐਸੋਸੀਏਸ਼ਨ ਦੇ ਸਹਿਯੋਗ ਨਾਲ ਚਾਵਲਾਂ ਦੇ ਲੰਗਰ ਲਗਾਏ ਗਏ। ਲੰਗਰ ਵੰਡਣ ਦੇ ਨਾਲ ਨਾਲ ਸੰਗਤਾਂ ਤੋ ਵਾਹਿਗੁਰੂ ਦੇ ਜਾਪ ਵੀ ਕਰਵਾਏ ਗਏ। ਲੰਗਰ ਵੰਡਣ ਦੀ ਸੇਵਾ ਸਤਪਾਲ ਸਿੰਘ ਸਿਦਕੀ,ਤਜਿੰਦਰ ਸਿੰਘ ਪਰਦੇਸੀ,ਹਰਪ੍ਰੀਤ ਸਿੰਘ ਨੀਟੁੂ,ਹਰਪ੍ਰੀਤ ਸਿੰਘ ਸੋਨੂੰ,ਮੰਨਮਿੰਦਰ ਸਿੰਘ ਭਾਟੀਆ,ਬੋਬੀ ਬਹਿਲ,ਅਮਲੇਸ ਕੁਮਾਰ,ਜਤਿੰਦਰ ਸਾਹਨੀ,ਅਮਨਦੀਪ ਸਿੰਘ ਟਿੰਕੂ,ਸੁਰਿੰਦਰ ਸਿੰਘ ਦਾਰਾ,ਸੂਰੇਸ਼ ਕੁਮਾਰ ਸਾਲੂ ਆਦਿ ਕਰ ਰਹੇ ਸਨ।