Business Coronavirus Covid19 Covod-19 Crime heakth lockdown Municipal corporation Rb Top News Uncategorized अजब-गजब ऊना कपूरथला कुल्लु गुरदासपुर चंडीगढ़ चंडीगढ़ धर्म नई दिल्ली पटियाला फगवाड़ा फिरोजपुर बठिंडा बिलासपुर मंडी मोगा राजनीति रोपड़ लोकसभा चुनाव-2019 विधानसभा 2022 चुनाव शिक्षा शिमला श्रीनगर हमीरपुर हरियाणा होशियारपुर

ਬਲਾਤਕਾਰੀ ਬਾਬਾ ਰਾਮ ਰਹੀਮ ਨੂੰ ਜਲੰਧਰ ਪੁਲਿਸ ਰਿਮਾਂਡ ਤੇ ਲਿਆਵੇ:-ਸਿੱਖ ਤਾਲਮੇਲ ਕਮੇਟੀ*

*ਬਲਾਤਕਾਰੀ ਬਾਬਾ ਰਾਮ ਰਹੀਮ ਨੂੰ ਜਲੰਧਰ ਪੁਲਿਸ ਰਿਮਾਂਡ ਤੇ ਲਿਆਵੇ:-ਸਿੱਖ ਤਾਲਮੇਲ ਕਮੇਟੀ

ਜਲੰਧਰ ਰੋਜ਼ਾਨਾ ਭਾਸਕਰ (ਸਾਹਿਲ ਬਾਹਰੀ)ਬਲਾਤਕਾਰ ਅਤੇ ਕਤਲ ਵਰਗੇ ਸੰਗੀਨ ਜੁਰਮਾਂ ਵਿੱਚ ਸਜਾ ਭੁਗਤ ਰਹੇ ਰਾਮ ਰਹੀਮ ਦੀਆ ਬੇਹੁਦਾ ਹਰਕਤਾਂ ਨਿਰੰਤਰ ਜਾਰੀ ਹਨ, ਹੁਣ ਇਸਨੇ ਪੈਰੋਲ ਤੇ ਆਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਬਿਰਾਜਮਾਨ ਕਰਾਂਤੀਕਾਰੀ ਸ੍ਰੀ ਗੁਰੂ ਰਵਿਦਾਸ ਜੀ ਤੇ ਮਹਾਨ ਭਗਤ ਕਬੀਰ ਜੀ ਬਾਰੇ ਅਪਸਬਦ ਬੋਲੇ ਹਨ, ਜਿਸ ਤੇ ਜਲੰਧਰ ਦੇ ਪਤਾਰਾਂ ਥਾਣੇ ਵਿੱਚ ਸਾਡੇ ਵੀਰ ਜੱਸੀ ਤੱਲ੍ਹਣ ਵੱਲੋਂ ਐਫਆਈਆਰ ਦਰਜ ਕਰਵਾ ਦਿੱਤੀ ਗਈ ਹੈ, ਜਿਸਦਾ ਸਿੱਖ ਤਾਲਮੇਲ ਕਮੇਟੀ ਸਵਾਗਤ ਕਰਦੀ ਹੈ। ਇਸ ਤੋਂ ਪਹਿਲਾਂ ਇਸ ਬਾਬੇ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਸਵਾੰਗ ਰਚਾਕੇ ਸਿੱਖ ਹਿਰਦੇ ਦੁਖਾਏ ਸਨ। ਉਸ ਤੋਂ ਬਾਅਦ ਇਸ ਉੱਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜੋ ਬਰਗਾੜ੍ਹੀ ਵਿੱਚ ਗਾਇਬ ਹੋਏ ਸਨ ਅਤੇ ਬਾਅਦ ਵਿੱਚ ਅੰਗ ਪਾੜ ਕੇ ਗਲੀਆਂ ਵਿਚ ਰੋਲਣ ਦੇ ਦੋਸ਼ ਵੀ ਇਸ ਬਹਿਰੂਪੀਏ ਸਾਧ ਤੇ ਲਗਦੇ ਹਨ, ਇਹ ਮਹਾਨ ਮਹਾਪੁਰਖਾਂ ਦਾ ਲਗਾਤਾਰ ਨਿਰਾਦਰ ਕਰਦਾ ਆ ਰਿਹਾ ਹੈ, ਹੁਣ ਇਸ ਵਲੋਂ ਸਿੱਖ ਭਾਈਚਾਰੇ ਦੇ ਮਹਾਨ ਮਹਾਪੁਰਖਾਂ ਸ੍ਰੀ ਗੁਰੂ ਰਵਿਦਾਸ ਜੀ ਤੇ ਭਗਤ ਕਬੀਰ ਜੀ ਦੀ ਸ਼ਾਨ ਖਿਲਾਫ਼ ਅਪਮਾਨ ਜਨਕ ਸਬਦ ਬੋਲੇ ਗਏ ਹਨ।
ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਤਜਿੰਦਰ ਸਿੰਘ ਪ੍ਰਦੇਸੀ’ਹਰਪਾਲ ਸਿੰਘ ਚੱਢਾ,ਹਰਪ੍ਰੀਤ ਸਿੰਘ ਨੀਟੂ,ਗੁਰਵਿੰਦਰ ਸਿੰਘ ਸਿੱਧੂ,ਵਿੱਕੀ ਸਿੰਘ ਖਾਲਸਾ,ਹਰਪ੍ਰੀਤ ਸਿੰਘ ਰੋਬਿਨ,ਤੇ ਗੁਰਵਿੰਦਰ ਸਿੰਘ ਨਾਗੀ,ਮਨਦੀਪ ਸਿੰਘ ਬਲੂ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਹੈ। ਕਿ ਜਿੱਥੇ ਅਸੀਂ ਜਲੰਧਰ ਦਿਹਾਤੀ ਪੁਲਿਸ ਵੱਲੋਂ ਦਰਜ਼ ਪਰਚੇ ਦਾ ਸਵਾਗਤ ਕਰਦੇ ਹਾਂ, ਉਥੇ ਅਸੀਂ ਪੁਲਿਸ ਤੋਂ ਮੰਗ ਵੀ ਕਰਦੇ ਹਾਂ,ਉਸਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਰਿਮਾਂਡ ਤੇ ਲਿਆ ਕੇ ਸਖਤੀ ਨਾਲ ਸਾਰੇ ਮਾਮਲੇ ਦੀ ਪੁੱਛਗਿੱਛ ਕੀਤੀ ਜਾਵੇ, ਇਹ ਜੋ ਧਰਮਾਂ ਵਿੱਚ ਪਾੜਾ ਪਾਉਣਾ ਚਾਹੁੰਦਾ ਹੈ ਇਸ ਕਿਸ ਦੀ ਸਹਿ ਤੇ ਇਹ ਸਾਰਾ ਕੰਮ ਕਰਦਾ ਹੈ। ਇਸ ਸਬੰਧ ਵਿੱਚ ਸਿੱਖ ਤਾਲਮੇਲ ਕਮੇਟੀ ਵੀਰ ਜਸੀ ਤਲਣ ਤੇ ਹੋਰ ਉਹਨਾਂ ਸਬ ਜਥੇਬੰਦੀਆਂ ਦਾ ਸਾਥ ਦੇਣਗੇ,ਜੋ ਇਸ ਬਹਿਰੁਪੀਏ ਦੇ ਰਿਮਾੰਡ ਲਈ ਸੰਘਰਸ਼ ਕਰਨਗੇ।
ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾਂ
ਰਣਜੀਤ ਸਿੰਘ ਗੋਲਡੀ,ਹਰਵਿੰਦਰ ਸਿੰਘ ਚਿਟਕਾਰਾ,ਹਰਪ੍ਰੀਤ ਸਿੰਘ ਸੋਨੂੰ,ਗੁਰਜੀਤ ਸਿੰਘ ਸਤਨਾਮੀਆ,ਹਰਪਾਲ ਸਿੰਘ ਪਾਲੀ ਚੱਢਾ,ਪਲਵਿੰਦਰ ਸਿੰਘ ਬਾਬਾ,ਲਖਬੀਰ ਸਿੰਘ ਲਕੀ,ਗੁੁਰਦੀਪ ਸਿੰਘ ਲੱਕੀ,ਮਨਮਿੰਦਰ ਸਿੰਘ ਭਾਟੀਆ,ਪਰਮਿੰਦਰ ਸਿੰਘ ਟੱਕਰ,ਅਮਨਦੀਪ ਸਿੰਘ ਬੱਗਾ,ਪ੍ਰਬਜੋਤ ਸਿੰਘ ਖਾਲਸਾ,ਜਤਿੰਦਰ ਸਿੰਘ ਕੋਹਲੀ,ਸਰਬਜੀਤ ਸਿੰਘ ਕਾਲੜਾ,ਅਰਵਿੰਦਰ ਸਿੰਘ ਬਬਲੂ, ਹਰਜੀਤ ਸਿੰਘ ਬਾਬਾ,ਬਲਜੀਤ ਸਿੰਘ ਸੰਟੀ ਨੀਲਾ ਮਹਿਲ,ਸਵਰਨ ਸਿੰਘ ਚੱਢਾ,ਰਾਜਪਾਲ ਸਿੰਘ,ਸੰਨੀ ਸਿੰਘ ਓਬਰਾਏ, ਤਜਿੰਦਰ ਸਿੰਘ ਸੰਤ ਨਗਰ,ਅਵਤਾਰ ਸਿੰਘ ਮੀਤ ਆਦਿ ਹਾਜਰ ਸਨ।

LEAVE A RESPONSE

Your email address will not be published. Required fields are marked *