Business Coronavirus Covid19 Municipal corporation Rb Sports Top News Uncategorized अजब-गजब ऊना कपूरथला कुल्लु गुरदासपुर चंडीगढ़ चंडीगढ़ धर्म नई दिल्ली पटियाला फगवाड़ा फिरोजपुर बठिंडा बिलासपुर मंडी मोगा राजनीति रोपड़ लोकसभा चुनाव-2019 विधानसभा 2022 चुनाव शिक्षा शिमला श्रीनगर हमीरपुर हरियाणा होशियारपुर

ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦੇ ਐਲਾਨ ਤੇ ਯੂਥ ਅਕਾਲੀ ਦਲ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਨੌਜਵਾਨ ਮਿਲਣੀਪ੍ਰੋਗਰਾਮ ਸ਼ੁਰੂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਤੇ ਪੰਜਾਬੀਅਤ ਲਈ ਕੰਮ ਕਰਨ ਵਾਸਤੇ ਉਹ ਯੂਥ ਅਕਾਲੀ ਦਲ ਵਿਚ ਸ਼ਾਮਲ ਹੋਣ।: ਗਗਨਦੀਪ ਸਿੰਘ ਗੱਗੀ ਗਗਨਦੀਪ ਸਿੰਘ ਗੱਗੀ ਦੀ ਅਗਵਾਈ ਵਿੱਚ ਮਿਲਣੀ ਪ੍ਰੋਗਰਾਮ ਦੌਰਾਨ ਹਜ਼ਾਰਾਂ ਨੌਜਵਾਨਾਂ ਨੇ ਸਿਰਕਤ ਕੀਤੀ।

ਜਲੰਧਰ ਰੋਜ਼ਾਨਾ ਭਾਸਕਰ(ਹਰੀਸ਼ ਸ਼ਰਮਾ)ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਅਤੇ ਸਰਦਾਰ ਬਿਕਰਮ ਸਿੰਘ ਮਜੀਠੀਆ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਯੂਥ ਅਕਾਲੀ ਦਲ ਦੇ ਨਵ ਨਿਯੁਕਤ ਪ੍ਰਧਾਨ ਸਰਬਜੀਤ ਸਿੰਘ ਝੰਜਰ ਵੱਲੋਂ ਵੱਖ ਵੱਖ ਸ਼ਹਿਰਾਂ ਵਿੱਚ ਜਾ ਕੇ ਪੰਜਾਬ ਯੂਥ ਮੇਲਿਆਂਦੇ ਨਾਮ ਹੇਠਾਂ ਪਹੁੰਚ ਕੀਤੀ ਜਾ ਰਹੀ ਹੈ। ਇਸ ਪ੍ਰੋਗਰਾਮ ਤਹਿਤ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝੰਜਰ ਆਪਣੀ ਸਮੁੱਚੀ ਟੀਮ ਦੇ ਨਾਲ ਜਲੰਧਰਸ਼ਹਿਰ ਦੇ ਪ੍ਰੋਗਰਾਮ ਵਿੱਚ ਪਹੁੰਚੇ।

 

ਇਸ ਪ੍ਰੋਗਰਾਮ ਵਿੱਚ ਗਗਨਦੀਪ ਸਿੰਘ ਗੱਗੀ ਦੀ ਅਗਵਾਈ ਵਿੱਚ ਹਜ਼ਾਰਾਂ ਨੌਜਵਾਨਾਂ ਨੇ ਸਿਰਕਤ ਕੀਤੀ। ਇਸ ਮੌਕੇ ਸਰਦਾਰ ਝਿੰਜਰ ਨੇ ਦੱਸਿਆ ਕਿ ਉਹ ਪਾਰਟੀ ਵੱਲੋਂ ਦਿੱਤੀ ਜ਼ਿੰਮੇਵਾਰੀ ਤਨ ਦਹੀ ਨਾਲ ਨਿਬਾਹ ਰਹੇ ਹਨ ਅਤੇ ਸੂਬੇ ਦੇ ਹਰ ਇੱਕ ਘਰ ਤੱਕ ਸ਼੍ਰੋਮਣੀ ਅਕਾਲੀਦਲ ਦਾ ਸੁਨੇਹਾ ਪਹੁੰਚਾਉਣ ਲਈ ਵਚਨਬੱਧ ਹਨ। ਇਸ ਮੌਕੇ ਹਲਕਾ ਇੰਚਾਰਜ ਮੁਕੇਰੀਆਂ ਸਰਬਜੋਤ ਸਿੰਘ , ਯੂਥ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਤਜਿੰਦਰ ਸਿੰਘ ਨਿੱਜਰ ਅਤੇ ਸੀਨੀਅਰ ਯੂਥ ਅਕਾਲੀ ਨੇਤਾ ਰਾਜਬੀਰ ਸਿੰਘ ਸ਼ੰਟੀ ਵੱਲੋਂ ਸਰਬਜੀਤ ਸਿੰਘ ਝੰਜਰ ਪ੍ਰਧਾਨ ਯੂਥ ਅਕਾਲੀ ਦਲ ਦਾ ਸਵਾਗਤਕੀਤਾ ਗਿਆ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਪਾਰਟੀ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ

ਇਸ ਮੌਕੇ ਸਾਂਝਾ ਬਿਆਨ ਜਾਰੀ ਕਰਦਿਆਂ ਗਗਨਦੀਪਸਿੰਘ ਗੱਗੀ, ਤੇਜਿੰਦਰ ਸਿੰਘ ਨਿੱਜਰ ਅਤੇ ਰਾਜਬੀਰ ਸਿੰਘ ਸ਼ਿੰਟੀ ਨੇ ਦੱਸਿਆ ਕਿ ਪਹਿਲੀ ਵਾਰ ਹੋਇਆ ਕਿ ਕਿਸੇ ਆਮ ਪਰਿਵਾਰ ਦੇ ਮੁੰਡੇ ਨੂੰ ਇੰਨੀ ਵੱਡੀਜ਼ਿੰਮੇਵਾਰੀ ਦਿੱਤੀ ਗਈ ਹੈ। ਹੁਣ ਆਪਾਂ ਸਾਰਿਆਂ ਨੂੰ ਜੋਰ ਲਾਉਣ ਦਾ ਸਮਾਂ ਹੈ ਜੋ ਸਾਡੀ ਮੰਗ ਸੀ ਕਿ ਨੋਰਮਲ ਪਰਿਵਾਰ ਦੇ ਮੁੰਡਿਆਂ ਨੂੰ ਅੱਗੇ ਲਿਆਉਣਾਚਾਹੀਦਾ ਸਾਡੀ ਇਹ ਮੰਗ ਹਾਈ ਕਮਾਂਡ ਨੇ ਸੁਣ ਲਈਆਂ ਹੁਣ ਸਾਨੂੰ ਸਾਰਿਆਂ ਪ੍ਰਧਾਨ ਜੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਨਾ ਚਾਹੀਦਾ

 

ਜੇ ਅੱਜ ਸਰਦਾਰ ਝੰਜਰ ਇਕ ਸਧਾਰਨ ਪਰਿਵਾਰ ਵਿਚੋਂ ਉੱਠ ਕੇ ਏਡੀ ਵੱਡੀ ਜਿੰਮੇਵਾਰੀ ਤੇ ਪਹੁੰਚ ਸਕਦੇ ਹਨ ਅਸੀਂ ਵੀ ਮਿਹਨਤ ਸਦਕਾ ਵੱਡੀ ਜਿੰਮੇਵਾਰੀਆਂ ਹਾਸਲਕਰ ਸਕਦੇ ਹਾਂ। ਇਸ ਮੌਕੇ ਇਹਨਾਂ ਤੋਂ ਇਲਾਵਾ ਜਸਪਿੰਦਰ ਸਿੰਘ ਰਾਜੂ , ਅਨਿਤ ਕਾਲਾ , ਅਨਮੋਲ ਮੌਲਾ , ਜਤਿੰਦਰ ਸਿੰਘ ਮੌਂਟੀ , ਰਾਜੂ ਮੱਕੜ , ਹਰਪ੍ਰੀਤਸਿੰਘ ਰੇਸ਼ੂ , ਚਰਨਜੀਤ ਸਿੰਘ ਲਾਲੀ , ਮਨਬੀਰ ਸਿੰਘ ਅਕਾਲੀ , ਚਰਨਜੀਤ ਸਿੰਘ ਮਿੰਟਾਂ , ਗੁਰਪ੍ਰੀਤ ਸਿੰਘ ਗੋਪੀ ਆਦਿ ਹਾਜਰ ਸਨ

LEAVE A RESPONSE

Your email address will not be published. Required fields are marked *