Top News Uncategorized

ਸ਼ਹੀਦ ਬਾਬਾ ਜੀਵਨ ਸਿੰਘ ਜੀ 362 ਜਨਮ ਦਿਹਾੜੇ ਨੂੰ ਸਮਰਪਿਤ 24 ਵਾਂ ਚੇਤਨਾ ਮਾਰਚ ਤਿੰਨ ਸਤੰਬਰ ਨੂੰ ਜਲੰਧਰ

ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 362 ਵੇ ਜਨਮ ਦਿਹਾੜੇ ਨੂੰ ਸਮਰਪਿਤ 24 ਵਾਂ ਚੇਤਨਾ ਮਾਰਤੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ 3 ਸਤੰਬਰ ਸਵੇਰੇ 8 ਵਜੇ ਬੜੀ ਸ਼ਰਧਾ ਅਤੇ ਪਿਆਰ ਨਾਲ ਆਰੰਭ ਹੋਵੇਗਾ। ਜਿਸ ਵਿੱਚ ਗੁਰੂ ਦੀਆਂ ਲਾਡਲੀਆਂ ਫੌਜਾਂ,ਗੱਤਕਾ ਪਾਰਟੀਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਆਰੰਭ ਹੋ ਕੇ ਘਿਓ ਮੰਡੀ ਚੌਕ,ਜੰਡਿਆਲਾ ਗੁਰੂ,ਖਿਚੀਆ, ਰਹੀਆਂ ਬਿਆਸ, ਕਰਤਾਰਪੁਰ ਤੋਂ ਹੁੰਦਾ ਹੋਇਆ ਲਗਭਗ ਦੁਪਹਿਰੇ 01:00 ਵਜੇ ਜਲੰਧਰ ਪਹੁੰਚੇਗਾ ਇਹ ਜਾਣਕਾਰੀ ਚੇਤਨਾ ਮਾਰਚ ਦੇ ਪ੍ਰਬੰਧਕ ਐਡਵੋਕੇਟ ਮਨਬੀਰ ਸਿੰਘ ਨੇ ਦਿਤੀ। ਇਸ ਸੰਬੰਧ ਵਿੱਚ ਉਹ ਜਲੰਧਰ ਵਿੱਚ ਸਿੱਖ ਤਾਲਮੇਲ ਕਮੇਟੀ ਦੇ ਦਫ਼ਤਰ ਪੁਲੀ ਅਲੀ ਮੁਹੱਲਾ ਵਿਖੇ ਸੱਦਾ ਦੇਣ ਲਈ ਪਹੁੰਚੇ। ਇਸ ਮੌਕੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਤੇਜਿੰਦਰ ਸਿੰਘ ਪ੍ਰਦੇਸੀ,ਹਰਪ੍ਰੀਤ ਸਿੰਘ ਨੀਟੂ,ਪ੍ਰਭਜੋਤ ਸਿੰਘ ਖਾਲਸਾ,ਗੁਰਵਿੰਦਰ ਸਿੰਘ ਨਾਗੀ,ਮਨਵਿੰਦਰ ਸਿੰਘ ਭਾਟੀਆ,ਭਾਈ ਮੇਜਰ ਸਿੰਘ ਅਤੇ ਅਵਤਾਰ ਸਿੰਘ ਨੇ ਕਿਹਾ ਜਲੰਧਰ ਪਹੁੰਚਣ ਤੇ ਕਾਲੀਆਂ ਕਲੋਨੀ ਦੇ ਬਾਹਰ ਚੇਤਨਾ ਮਾਰਚ ਵਿੱਚ ਸ਼ਾਮਲ ਸੰਗਤਾਂ ਦਾ ਸਵਾਗਤ ਕੀਤਾ ਜਾਵੇਗਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੀ ਆਇਆ ਆਖਿਆ ਜਾਵੇਗਾ। ਸੰਗਤਾਂ ਲਈ ਲੰਗਰ ਦੇ ਪ੍ਰਬੰਧ ਵੀ ਕੀਤੇ ਜਾਣਗੇ। ਜਿਥੋਂ ਚੇਤਨਾ ਮਾਰਚ ਅਗਲੇ ਪੜਾਅ ਵੱਲ ਚਾਲੇ ਆਵੇਗਾ।

LEAVE A RESPONSE

Your email address will not be published. Required fields are marked *