ਸਿੱਖ ਕੋਮ ਦੀ ਚੜ੍ਹਦੀਕਲਾ ਨਾਲ ਹੀ ਪੰਜਾਬ ਵਿੱਚੋ ਨਸ਼ਿਆਂ ਦਾ ਖਾਤਮਾ ਹੋ ਸਕਦਾ ਹੈ।-ਸਿੱਖ ਤਾਲਮੇਲ ਕਮੇਟੀ।
ਪੰਜਾਬ ਵਿੱਚ ਅਜੋਕੇ ਦੋਰ ਵਿੱਚ ਨਸ਼ਿਆਂ ਦੀ ਲਹਿਰ ਨੇ ਪੰਜਾਬ ਦੀ ਨੋਜਵਾਨੀ ਦਾ ਵਡੇ ਪਧਰ ਤੇ ਘਾਣ ਕੀਤਾ ਹੈ।ਜਿਸ ਨਾਲ ਹੁਣ ਨੋਜਵਾਨਾਂ ਦੇ ਨਾਲ ਹੁਣ ਸਾਡੀਆਂ ਧੀਆਂ-ਭੈਣਾਂ ਵੀ ਨਸ਼ੇ ਦੀ ਡੂੰਘੀ ਖਡ ਵਿੱਚ ਡਿਗਣ ਲਗ ਪਈਆਂ ਹਨ।ਜੋ ਪੰਜਾਬ ਅਤੇ ਸਿੱਖ ਕੋਮ ਲਈ ਬਹੁਤ ਘਾਤਕ ਹੈ। ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ,ਹਰਪਾਲ ਸਿੰਘ ਚੱਢਾ,ਹਰਪ੍ਰੀਤ ਸਿੰਘ ਨੀਟੂ,ਵਿੱਕੀ ਸਿੰਘ ਖਾਲਸਾ,ਗੁਰਵਿੰਦਰ ਸਿੰਘ ਸਿੱਧੂ,ਤੇ ਗੁਰਦੀਪ ਸਿੰਘ ਲੱਕੀ ਨੇ ਸਾੰਝੇ ਬਿਆਨ ਵਿੱਚ ਕਿਹਾ ਹੈ,ਕਿ ਜਦੋ-ਜਦੋ ਸਿੱਖ ਕੋਮ ਕਮਜੋਰ ਹੋਈ ਹੈ ਇਹੋ ਜੇਹੀਆਂ ਅਲਾਮਤਾ ਨੇ ਕੋਮ ਨੂੰ ਘੇਰਿਆ ਹੈ,ਸੰਨ 1978 ਵਿੱਚ ਜਦੋ ਕੁਝ ਲੋਕਾਂ ਨੇ ਨਫ਼ਰਤਾ ਦਾ ਦੋਰ ਸੁਰੂ ਕੀਤਾ,ਪਰ ਸਿਖ ਕੋਮ ਤੇ ਸਿਖੀ ਚੜ੍ਹਦੀਕਲਾ ਵਿੱਚ ਸੀ,ਅਤੇ 1996 ਤਕ ਬੇਸ਼ਕ ਸਿਖਾਂ ਨੂੰ ਝੂਠੇ ਮੁਕਾਬਲੇ ਵਿੱਚ ਵਡੀ ਤਾਦਾਦ ਵਿੱਚ ਮਾਰਿਆ ਗਿਆ ਉਦੋ ਵਿੱਚ ਸਿਖ ਕੋਮ ਤੇ ਨੋਜਵਾਨ ਸਿਖੀ ਵਿੱਚ ਪਰਪਕ ਸਨ। ਸਿੱਖਾਂ ਦੀਆਂ ਸ਼ਹੀਦੀਆਂ ਦੇ ਬਾਵਜੂਦ ਨਸ਼ੇ ਦੀ ਇਕ ਪੂੜੀ ਵੀ ਨਹੀ ਵਿਕਦੀ ਸੀ, ਜਦੋ 1996 ਤੋਂ ਬਾਅਦ ਸਿਖ ਕੋਮ ਨਾਮੋਸ਼ੀ ਵਿੱਚ ਗਈ,ਫੇਰ ਨਸ਼ੇ ਨੇ ਪੰਜਾਬ ਵਿੱਚ ਵਡੇ ਪਧਰ ਤੇ ਜਾਲ ਫੈਲਾ ਦਿਤਾ,ਜੋ ਅਜ ਤਕ ਜਾਰੀ ਹੈ। ਉਕਤ ਆਗੂਆਂ ਨੇ ਕਿਹਾ ਕਿ ਸਿਖ ਕੋਮ ਦੀ ਚੜ੍ਹਦੀਕਲਾ ਹੀ ਨਸ਼ੇ ਨੂੰ ਖਤਮ ਕਰਨ ਵਲ ਲੈਜਾ ਸਕਦੀ ਹੈ।ਇਸ ਸੰਬੰਧ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਜੀ ਨੂੰ ਬੇਨਤੀ ਕਰਦੇ ਹਾਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋ ਖਾਲਸਾ ਵਹੀਰ
ਸੁਰੂ ਕੀਤੀ ਜਾਵੇ।ਜੋ ਪਿੰਡ-ਪਿੰਡ ਸਹਿਰ-ਸਹਿਰ ਨੋਜਵਾਨਾੰ ਨੂੰ ਬਾਣੀ-ਬਾਣੇ ਨਾਲ ਜੋੜੇ ਤੇ ਨਸ਼ਿਆ ਖਿਲਾਫ਼ ਪ੍ਰਚਾਰ ਕਰੇ ਜਿਸ ਨਾਲ ਸਿਖ ਨੋਜਵਾਨਾਂ ਦਾ ਮੂੰਹ ਸਿਖੀ ਵਲ ਮੁੜੇਗਾ,ਤੇ ਸਿਖੀ ਦੀ ਚੜ੍ਹਦੀਕਲਾ ਹੋਵੇਗੀ। ਤੇ ਬੱਚੇ ਖੁਦ-ਬੇਖੁਦ ਨਸ਼ਿਆ ਦਾ ਤਿਆਗ ਕਰਨਗੇ। ਇਸ ਮੋਕੇ ਤੇ
ਰਣਜੀਤ ਸਿੰਘ ਗੋਲਡੀ,ਹਰਵਿੰਦਰ ਸਿੰਘ ਚਿਟਕਾਰਾ,ਹਰਪ੍ਰੀਤ ਸਿੰਘ ਸੋਨੂੰ,ਸੰਨੀ ਸਿੰਘ ਉਬਾਰਾਏ,,ਹਰਪਾਲ ਸਿੰਘ ਪਾਲੀ ਚੱਢਾ,ਪਲਵਿੰਦਰ ਸਿੰਘ ਬਾਬਾ,ਲਖਬੀਰ ਸਿੰਘ ਲਕੀ,ਮਨਮਿੰਦਰ ਸਿੰਘ ਭਾਟੀਆ,ਗੁਰਵਿੰਦਰ ਸਿੰਘ ਨਾਗੀ,ਹਰਪ੍ਰੀਤ ਸਿੰਘ ਰੋਬਿਨ,ਪਰਮਿੰਦਰ ਸਿੰਘ ਟੱਕਰ,ਅਮਨਦੀਪ ਸਿੰਘ ਬੱਗਾ,ਪ੍ਰਬਜੋਤ ਸਿੰਘ ਖਾਲਸਾ,ਜਤਿੰਦਰ ਸਿੰਘ ਕੋਹਲੀ,ਸਰਬਜੀਤ ਸਿੰਘ ਕਾਲੜਾ,ਅਰਵਿੰਦਰ ਸਿੰਘ ਬਬਲੂ, ਹਰਜੀਤ ਸਿੰਘ ਬਾਬਾ,ਬਲਜੀਤ ਸਿੰਘ ਸੰਟੀ ਨੀਲਾ ਮਹਿਲ,ਸਵਰਨ ਸਿੰਘ ਚੱਢਾ,ਰਾਜਪਾਲ ਸਿੰਘ, ਤਜਿੰਦਰ ਸਿੰਘ ਸੰਤ ਨਗਰ,ਅਵਤਾਰ ਸਿੰਘ ਮੀਤ ਆਦਿ ਹਾਜਰ ਸਨ।