ਸਿੱਖ ਤਾਲਮੇਲ ਕਮੇਟੀ ਵੱਲੋ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਲਈ ਵੱਖ ਵੱਖ ਪਦਾਰਥਾਂ ਦੇ ਲੰਗਰ ਲਗਾਏ ਗਏ

ਜਲੰਧਰ, ਰੋਜ਼ਾਨਾ ਭਾਸਕਰ ਬਿਊਰੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਵਿਸ਼ਾਲ ਨਗਰ ਜਲੰਧਰ ਸ਼ਹਿਰ ਵਿਚ ਸਜਾਇਆ ਗਿਆ ਸਮੁੱਚੇ ਸ਼ਹਿਰ ਦੀ ਪਰਕਰਮਾ ਕਰਦਾ ਹੋਇਆ ਨਗਰ ਕੀਰਤਨ ਸਿੱਖ ਤਾਲਮੇਲ ਕਮੇਟੀ ਦੇ ਦਫਤਰ ਦੇ ਪੁਲੀ ਅਲੀ ਮੁਹੱਲੇ ਵਿਖੇ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਵੱਲੋਂ ਵੱਖ ਪਦਾਰਥਾਂ ਜਿਨ੍ਹਾਂ ਵਿਚ ਦਾਲ ਪਰਸਾਦੇ ਖੀਰ ਅਤੇ ਕੌਫੀ ਦੇ ਲੰਗਰ ਲਗਾਏ ਗਏ ਲੰਗਰਾਂ ਦੀ ਸੁਰੂਆਤ ਲੋਹ ਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਕਿ ਦੀ ਸਪੁੱਤਰੀ ਬੀਬੀ ਹਰਜੀਤ ਕੌਰ ਤਲਵੰਡੀ ਪਰਧਾਨ ਇਸਤਰੀ ਅਕਾਲੀ ਦਲ ਪੁਨਰ ਸੁਰਜੀਤ ਪੰਜਾਬ ਵਲੋ ਕੀਤੀ ਗਈ।

ਬੀਬੀ ਜੀ ਦਾ ਮੈਂਬਰਾਂ ਵੱਲੋ ਸਨਮਾਨ ਵੀ ਕੀਤਾ ਗਿਆ ਬੀਬੀ ਜੀ ਵਲੋ ਸਿਖ ਤਾਲਮੇਲ ਕਮੇਟੀ ਵੱਲੋ ਸਿੱਖ ਕੌਮ ਦੀ ਚੜਦੀਕਲਾ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਗਈ।

ਇਸ ਮੌਕੇ ਬੀਬੀ ਜੀ ਨਾਲ ਮੋਹਿੰਦਰ ਪਾਲ ਸਿੰਘ ਬਿਨਾਕਾ ਮੁੱਖ ਬੁਲਾਰਾ ਅਕਾਲੀ ਦਲ ਪੁਨਰ ਸੁਰਜੀਤ ਅਤੇ ਬੀਬੀ ਹਰਿੰਦਰ ਜੀਤ ਕੌਰ ਚਟਕਾਰਾ ਮਜੂਦ ਸਨ।

ਇਸ ਮੌਕੇ ਤੇ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਨੇ ਬੀਬੀ ਜੀ ਦਾ ਧੰਨਵਾਦ ਕੀਤਾ ਅਤੇ ਕਿਹਾ ਸਿੱਖੀ ਸਰੋਕਾਰਾਂ ਲਈ ਕੰਮ ਕਰਦਿਆਂ ਅਸੀ ਆਪਣੇ ਆਪ ਨੂੰ ਵਡਭਾਗੇ ਸਮਜਦੇ ਹਾਂ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆਵਾਂ ਤੇ ਚਲਕੇ ਅਸੀ ਆਪਣਾ ਮਨੁੱਖ ਜਨਮ ਸਫਲ ਕਰ ਸਕਦੇ ਹਾਂ।

ਇਸ ਮੌਕੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਉਤੇ ਮਜੂਦ ਸੰਗਤਾਂ ਅਤੇ ਮੈਂਬਰਾਂ ਵੱਲੋ ਫੁੱਲਾਂ ਦੀ ਵਰਖਾ ਕੀਤੀ। ਲੰਗਰਾਂ ਵਿਚ ਸੇਵਾ ਕਰਨ ਵਾਲੇ ਵੀਰਾਂ ਦਾ ਵੀ ਸਿੱਖ ਤਾਲਮੇਲ ਕਮੇਟੀ ਵੱਲੋ ਮਾਣ ਸਨਮਾਣ ਕੀਤਾ ਗਿਆ।

ਇਸ ਮੌਕੇ ਤੇ ਗੁਰਵਿੰਦਰ ਸਿੰਘ ਨਾਗੀ ਚਰਨ ਸਿੰਘ ਮੁੱਖ ਸੇਵਾਦਾਰ ਗੁਰਦਵਾਰਾ ਮਕਸੁਦਾਂ ਹਰਵਿੰਦਰ ਸਿੰਘ ਚਿਟਕਾਰਾ ਮਨਮਿੰਦਰ ਸਿੰਘ ਭਾਟੀਆ ਤਜਿੰਦਰ ਸਿੰਘ ਭਾਟੀਆ ਪਰਦੀਪ ਖੁੱਲਰ ਪਾਵਨ ਕੁਮਾਰ ਹਰਪਾਲ ਸਿੰਘ ਪਾਲੀ ਚੱਢਾ ਅਰਵਿੰਦਰ ਪਾਲ ਸਿੰਘ ਬਬਲੂ ਰਾਜਪਾਲ ਸਿੰਘ ਹਰਵਿੰਦਰ ਸਿੰਘ ਝੰਡੀ ਹਰਪ੍ਰੀਤ ਸਿੰਘ ਸੋਨੂ ਬੌਬੀ ਬਹਿਲ ਹਰਵਿੰਦਰ ਸਿੰਘ ਪਰੂਥੀ ਹਰਪ੍ਰੀਤ ਸਿੰਘ ਚਾਵਲਾ ਲੱਕੀ ਧੀਮਾਨ ਡਿੰਪੀ ਜੀ ਲੱਕੀ ਸਿੱਕਾ ਲਖਬੀਰ ਸਿੰਘ ਲੱਕੀ ਹਾਜਰ ਸਨ।