ਨੀਤੀਆਂ ਨਾ ਬਦਲੀਆ ਤਾ ਸਾਰੇ ਪੁਰਾਣੇ ਵਾਹੀਕਲ ਡੀਲਰ ਆਪ ਦੇ ਸੀਨੀਅਰ ਆਗੂਆਂ ਨੂੰ ਸੋਪਾਗੇ ਦੁਕਾਨਾਂ ਦੀਆ ਚਾਬੀਆਂ
ਜਲੰਧਰ, ਰੋਜ਼ਾਨਾ ਭਾਸਕਰ (ਹਰੀਸ਼ ਸ਼ਰਮਾ): ਟੂ ਵੀਲਰ ਡੀਲਰ ਐਸੋਸੀਏਸ਼ਨ ਭਾਵੇਂ ਸਕੂਟਰ, ਮੋਟਰ ਸਾਈਕਲ ਜਾ ਫਿਰ ਕਾਰ ਸੇਲ, ਪਰਚੇਜ ਦਾ ਕੰਮ ਕਰਨਾ ਕੇਂਦਰ ਸਰਕਾਰ ਦੀਆ ਗ਼ਲਤ ਆਰ ਸੀ ਟਰਾਂਸਫਰ ਕਰਨ ਨੀਤੀਆਂ ਕਾਰਨ ਬਿਲਕੁੱਲ ਠੱਪ ਹੋ ਗਿਆ ਹੈ।

ਇਸ ਸਾਰਾ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਹਿਮਤੀ ਨਾਲ ਹੀ ਰਿਹਾ ਹੈਜਲੰਧਰ ਟੂ ਵੀਲਰ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਤੇ ਤੇਜਿੰਦਰ ਸਿੰਘ ਪਰਦੇਸੀ ,ਹਰਪ੍ਰੀਤ ਸਿੰਘ ਨੀਟੂ ਜਸਵਿੰਦਰ ਸਿੰਘ ਰਾਜੂ ਬਵੇਜਾ ਰਾਜੂ ਮਹਿਤਾ ਅਤੇ ਹੋਰ ਮੈਂਬਰਾਂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਗੱਡੀ ਦੀਆਂ ਸਰਕਾਰੀ ਨੰਬਰ ਪਲੇਟਾਂ ਲਾਉਣ ਵਾਲਾ potal ਬਿਲਕੁੱਲ ਬੰਦ ਕਰ ਦਿੱਤਾ ਗਿਆ ਹੈ।
ਇਸ ਤੋਂ ਬਿਨਾਂ ਗੱਡੀ ਟਰਾਂਸਫਰ ਨਹੀਂ ਹੁੰਦੀ ਜਦੋਂ ਗੱਡੀ ਟਰਾਂਸਫਰ ਨਹੀਂ ਹੋਵੇਗੀ ਤਾਂ ਕ੍ਰਾਈਮ ਵਧਣ ਦੀ ਸੰਭਾਵਨਾ ਵਧ ਜਾਂਦੀ ਹੈ ਬਾਹਰ ਬੈਠੇ ਕਰਿੰਦੇ ਮਨ ਮਰਜ਼ੀ ਦੇ ਪੈਸੇ ਲੈ ਰਹੇ ਹਨ ਓਹਨਾ ਦੀਆਂ ਨੰਬਰ ਪਲੇਟਾਂ ਕਿੱਥੋਂ ਲਗਦੀਆਂ ਸਨ ਇਹ ਗੱਲ ਸਮਜ ਤੋਂ ਬਾਹਰ ਸਿੱਖ ਗੱਡੀ ਦਾ ਪ੍ਰਦੂਸ਼ਣ ਕਰਵਾਉਣਾ ਬਹੁਤ ਜਿਆਦਾ ਮੁਸ਼ਕਿਲ ਹੋ ਗਿਆ ਹੈ।
ਜੋ ਕਿ 50 ਰੁਪਏ ਦੀ ਜਗ੍ਹਾ 350 ਰੁਪਏ ਲਏ ਜਾ ਰਹੇ ਹਨ ਗੱਡੀ ਟਰਾਂਸਫਰ ਕਾਰਵਾਈ ਵੀ ਬਹੁਤ ਹੱਦ ਤੱਕ ਮੁਸ਼ਕਿਲ ਕਰ ਦਿੱਤੀ ਗਈ ਹੈ ਜੈ ਗਾਹਕ ਦੀ ਗੱਡੀ ਟਰਾਂਸਫਰ ਹੀ ਨਹੀਂ ਹੋਣੀ ਤਾਂ ਉਹ ਗੱਡੀ ਖਰੀਦੇ ਗਾ ਕਯੋ ਇਸ ਦਾ ਅਸਰ ਸਿੱਧਾ ਸਿੱਧਾ ਕਾਰੋਬਾਰ ਤੇ ਪੈ ਰਿਹਾ ਹੈ ਕਰਿੰਦੇ ਆਪਣੀ ਮਨ ਮਰਜੀ ਦੇ ਪੈਸੈ ਵਸੂਲ ਰਹੇ ਹਨ।
ਉਹਨਾਂ ਕਿਹਾ ਕਿ ਸਰਕਾਰੀ ਨੀਤੀਆਂ ਨਾਲ ਸਰਕਾਰ ਦੇ ਮਾਲੀਆ ਵੀ ਨਹੀਂ ਵੱਧ ਰਿਹਾ ਆਮ ਆਦਮੀ ਦੀ ਪਰੇਸਾਨੀ ਵਿੱਚ ਵਾਧਾ ਹੋਇਆ ਹੈ ਵਾਪਰੀਆਂ ਦਾ ਵਪਾਰ ਖਤਮ ਹੋ ਕੇ ਰਹਿ ਗਿਆ ਹੈ ਜੇਕਰ ਇਨਾ ਮਸਲਿਆਂ ਦਾ ਹੱਲ ਨਾ ਕੀਤਾ ਗਿਆ ਤਾਂ ਸਾਡੀ ਟੂ ਵੀਲਰ ਡੀਲਰ ਐਸੋਸੀਏਸ਼ਨ ਦੇ ਸਾਰੇ ਮੈਂਬਰ ਆਪਣੀਆਂ ਦੁਕਾਨਾਂ ਨੂੰ ਤਾਲੇ ਲਾ ਕੇ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਨੂੰ ਚਾਬੀਆ ਸੋਪਣਗੇ ਇਸ ਤਰਾ ਦੀਆਂ ਨੀਤੀਆ ਦਾ ਦਲਾਲਾ ਨੂੰ ਤਾਂ ਫਾਇਦਾ ਹੋ ਸਕਦਾ ਆਮ ਦੁਕਾਨਦਾਰ ਕਾਰੋਬਾਰ ਕਰ ਹੀ ਨਹੀਂ ਸਕਦਾ ਇਸ ਮੋਕੇ ਤੇ ਏਸੋਸਿਏਸ਼ਨ ਦੇ ਮੈਂਬਰਾਂ ਨੇ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੇ ਖਿਲਾਫ ਜੋਰਦਾਰ ਨਾਹਰੇਬਾਜੀ ਕੀਤੀਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਅਮਰਿੰਦਰ ਸਿੰਘ , ਹਰਕੀਰਤ ਸਿੰਘ ਨੀਟੂ,ਬੋਬੀ ਬਹਿਲ, ਪਰਮੋਦ ਕੁਮਾਰ ,ਗੁਰਮੀਤ ਸਿੰਘ ਭਾਟੀਆ ,ਹਰਪ੍ਰੀਤ ਸਿੰਘ ਨੀਟੂ, ਹਰਪ੍ਰੀਤ ਸਿੰਘ ਸੋਨੂ, ਮਨਪ੍ਰੀਤ ਸਿੰਘ ਬਿੰਦਰਾ ,ਪੰਕਜ ਸਿੱਕਾ, ਕਰਨੈਲ ਸਿੰਘ ਮਾਹੀ ,ਅੰਮ੍ਰਿਤ ਪਾਲ ਸਿੰਘ ਬਵੇਜਾ ,ਸੁਰੇਸ਼ ਕੁਮਾਰ ਸ਼ਾਲੂ, ਵਿਸ਼ੂ ਭਾਟੀਆ, ਰਾਮੇਸ਼ਵਰ ਕਟਿਆਲ, ਰਾਜੂ ਪੂਰਨ ਆਟੋ, ਪ੍ਰਿੰਸ ਭਗਤ, ਸੁਖਵਿੰਦਰ ਸਿੰਘ ਸ਼ੇਰੂ, ਅਰਵਿੰਦਰ ਕੁਮਾਰ , ਹਰਵਿੰਦਰ ਸਿੰਘ ਬਲਵੀਰ ਆਟੋ, ਰਜਿੰਦਰ ਭਾਟੀਆ , ਹੋਬੀ ਰੁਧਰ ਆਟੋ, ਅਮਨਦੀਪ ਸਿੰਘ, ਹਰਨੇਕ ਨੇਕੀ, ਆਤਮ ਪ੍ਰਕਾਸ਼, ਹੰਸ ਰਾਜ, ਸੰਜੀਵ ਕੁਮਾਰ, ਰਜਿੰਦਰ ਕੁਮਾਰ ਕੁੱਕੂ, ਪ੍ਰਿੰਸ ਚੌਹਾਨ, ਸ਼ੇਰੂ ਮਲਹੋਤਰਾ,ਬਬਲਿਕ ਕੁਮਾਰ, ਅਵਨੀਤ ਸਿੰਘ, ਰਾਜੂ ਚਾਵਲਾ, ਕਮਲਜੀਤ ਸਿੰਘ ਕਮਾ ਮੌਜੂਦ ਸਨ।














