जालंधर, रोजाना भास्कर ब्यूरो: ਗੁਰੂ ਨਾਨਕ ਸਾਹਿਬ ਜੀ ਦੀ ਚਰਨ ਛੋਹ ਧਰਤੀ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਹਿਆਤੀ ਦੇ ਲਗਭਗ 18ਸਾਲ ਬਿਤਾਏ ਜੌ 1947ਦੀ ਵੰਡ ਵੇਲੇ ਪਾਕਿਸਤਾਨ ਵਿਚ ਰਹਿ ਗਿਆ ਸੀ ਸਿੱਖ ਕੌਮ ਦੀਆਂ ਲੰਬੇ ਸਮੇਂ ਤੋਂ ਲਗਾਤਾਰ ਅਰਦਾਸਾ ਤੋਂ ਬਾਅਦ ਦੋਨੋ ਸਰਕਾਰਾ ਪਾਕਿਸਤਾਨ ਅਤੇ ਭਾਰਤ ਸਰਕਾਰ ਵੱਲੋਂ ਇਸ ਦੇ ਲਾਂਗੇ ਨੂੰ ਖੋਲ ਦਿੱਤਾ ਗਿਆ ਸੀ ਅਤੇ ਸੰਗਤਾ ਗੁਰੂ ਨਾਨਕ ਸਾਹਿਬ ਜੀ ਦੇ ਅਸਥਾਨ ਦੇ ਦਰਸ਼ਨ ਦੀਦਾਰੇ ਕਰ ਰਹੀਆਂ ਸਨ।

ਪਰ ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਇਹ ਲਾਂਘਾ ਬੰਦ ਕਰ ਦਿੱਤਾ ਗਿਆ ਸੀ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਪਰਮਪ੍ਰੀਤ ਸਿੰਘ ਵਿਟੀ ਗੁਰਦੇਵ ਸਿੰਘ ਭਾਟੀਆ ਗੁਰਦੀਪ ਸਿੰਘ ਕਾਲੀਆ ਕਾਲੋਨੀ ਰਾਜਵੰਤ ਸਿੰਘ ਸੁੱਖਾ ਗੁਰਦੀਪ ਸਿੰਘ ਪੋਪਲੀ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਹੁਣ ਜਦੋਂ ਮਾਹੌਲ ਬਿਲਕੁਲ ਠੀਕ ਹੈ ਤਾਂ ਸ੍ਰੀ ਕਰਤਾਰ ਪੁਰ ਸਾਹਿਬ ਜੀ ਦਾ ਲਾਂਘਾ ਖੋਲਣ ਵਿੱਚ ਦੇਰੀ ਕਿਉ ਕੀਤੀ ਜਾ ਰਹੀ ਹੈ ਸਿੱਖ ਗੁਰੂ ਘਰਾਂ ਤੋਂ ਦੂਰੀ ਬਰਦਾਸ਼ਤ ਨਹੀ ਕਰ ਸਕਦੇ।
ਅਸੀਂ ਕੇਂਦਰ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਬਿਨਾ ਕਿਸੇ ਦੇਰੀ ਤੋਂ ਇਹ ਲਾਂਘਾ ਖੋਹਲਿਆ ਜਾਵੇ ਅਸੀਂ ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹਰਿਆਣਾ ਕਮੇਟੀ ਅਤੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਔਹਦੇਦਾਰਾਂ ਨੂੰ ਬੇਨਤੀ ਕਰਦੇ ਹਾਂ ਇਹ ਇਸ ਮਸਲੇ ਨੂੰ ਕੇਂਦਰ ਸਰਕਾਰ ਦੇ ਸਾਹਮਣੇ ਉਠਾਉਣ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਅਮਰਜੀਤ ਸਿੰਘ ਇੰਦਰਪ੍ਰੀਤ ਸਿੰਘ ਪ੍ਰੋਫ਼ੈਸਰ ਸੁਖਜੀਤ ਸਿੰਘ ਜਗਦੀਪ ਸਿੰਘ ਪਰਦੀਪ ਸਿੰਘ ਵਿੱਕੀ ਐਡਵੋਕੇਟ ਸੰਦੀਪ ਕੰਵਰ ਸਿੰਘ ਛਾਬੜਾ ਸਾਹਿਲ ਭਾਟੀਆ ਸੰਦੀਪ ਸਿੰਘ ਫੁੱਲ ਅਮਨਦੀਪ ਸਿੰਘ ਬੱਗਾ ਹਾਜਰ ਸਨ।














