Uncategorized

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਨੇ ਪਿੰਡ ਪਿੰਡ ਜਾ ਕੇ ਅਰਥੀਆਂ ਸਾੜੀਆਂ

ਕ੍ਰਿਸ਼ਨ ਜੈਨ: ਫਿਰੋਜ਼ਪੁਰ ਕਿਸਾਨਾਂ ਵਿਰੋਧੀ ਤਿੰਨ ਆਰਡੀਨੈੱਸ ਬਿਜਲੀ ਬਿੱਲ 2020 ਨੂੰ ਪਾਰਲੀਮੈਂਟ ਵਿੱਚ ਪਾਸ ਕਰਨ ਦੇ ਵਿਰੋਧ ਵਿਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਨੇ ਪਿੰਡ ਪਿੰਡ ਅਰਥੀਆਂ ਸਾੜੀਆਂ ਹਨ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸੁਖਦੇਵ ਸਿੰਘ ਮਹਿਮਾ ਬਲਾਕ ਆਗੂ ਝੋਕ ਮੋਹੜੇ ਨੇ ਦੱਸਿਆ ਕਿ ਬਲਾਕ ਆਗੂ ਰਾਜਿੰਦਰ ਸਿੰਘ ਮੌਲਵੀਵਾਲਾ, ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ, ਅਮਰੀਕ ਸਿੰਘ ਦੀ ਅਗਵਾਈ ਵਿਚ ਮਹਿਮਾ ਵਿਖੇ ਅਰਥੀ ਸਾੜੀ ਗਈ। ਕੇਂਦਰ ਸਰਕਾਰ ਨੇ ਡਬਲਯੂਟੀਓ ਦੀਆਂ ਨੀਤੀਆਂ ਨੂੰ ਮੁਕੰਮਲ ਲਾਗੂ ਕਰਦਿਆਂ ਕਿਸਾਨਾਂ ਵਿਰੋਧੀ ਤਿੰਨ ਆਰਡੀਨੈੱਸ ਪੰਜ ਜੂਨ ਨੂੰ ਲਿਆਂਦੇ ਸੀ ਬਿਜਲੀ ਬਿੱਲ 2020 ਨੂੰ ਲੋਕ ਸਭਾ ਵਿੱਚ ਬਹੁ ਸੰਮਤੀ ਨਾਲ ਪਾਸ ਕਰਕੇ ਏਪੀਐੱਮਸੀ ਮੰਡੀ ਐਕਟ ਤੋੜ ਦਿੱਤਾ ਗਿਆ ਹੈ। ਇਨ੍ਹਾਂ ਸਰਕਾਰੀ ਖਰੀਦ ਤੋੜ ਦਿੱਤੀ ਗਈ ਹੈ ਮੰਡੀਆਂ ਨੂੰ ਕਾਰਪੋਰੇਟ ਕੰਪਨੀਆਂ ਦੇਣ ਦੀ ਤਿਆਰੀ ਕਿਸਾਨਾਂ ਦੀ ਖ਼ਰੀਦ ਖੁੱਲ੍ਹੀ ਮੰਡੀ ਅਨੁਸਾਰ ਸਸਤੇ ਰੇਟ ਤੇ ਕਰਨਗੀਆਂ। ਕਿਸਾਨਾਂ ਦੀ ਵੱਡੀ ਪੱਧਰ ਤੇ ਲੁੱਟ ਕਰਨਗੀਆਂ, ਪਹਿਲਾਂ ਹੀ ਪੰਜਾਬ ਦੇ ਕਿਸਾਨਾਂ ਨੂੰ ਪੂਰਾ ਭਾਅ ਨਾ ਮਿਲਣ ਕਰਕੇ ਕਿਸਾਨੀ ਕਰਜ਼ੇ ਦੇ ਵਿੱਚ ਬੁਰੀ ਤਰ੍ਹਾਂ ਫਸੀ ਹੋਈ ਹੈ। ਜਿਸ ਦੇ ਹੋਰ ਮੰਦੀ ਹਾਲਤ ਹੋਵੇਗੀ। ਆਗੂਆਂ ਨੇ ਮੰਗ ਕੀਤੀ ਕਿ ਇਹ ਆਰਡੀਨੈੱਸ ਬਿੱਲ, ਬਿਜਲੀ ਬਿੱਲ 2020 ਕਿਸਾਨ ਵਿਰੋਧੀ ਹਨ ਤੁਰੰਤ ਰੱਦ ਕੀਤਾ ਜਾਵੇ, ਹਰ ਕਿਸਾਨਾਂ ਪੱਖੀ ਜਿਹੜੇ ਬਿੱਲ ਲਿਆਂਦੇ ਜਾਣ, ਹੋਰ ਕਿਸਾਨਾਂ ਦੇ ਕਰਜ਼ੇ ਤੇ ਲੀਕ ਫੇਰੀ ਜਾਵੇ, ਸਵਾਮੀਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਵੇ, 25 ਸਤੰਬਰ ਨੂੰ ਪੰਜਾਬ ਬੰਦ ਹੈ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਵੱਲੋਂ ਜਿਸ ਰੈਲੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।

LEAVE A RESPONSE

Your email address will not be published. Required fields are marked *