ਰਵੀ ਕਾਹਲੋਂ ਨੇ ਅਜ ਪ੍ਰੈਸ ਨਾਲ ਗਲ ਕਰਦਿਆਂ ਇਕ ਵੀਡੀਓ ਜਾਰੀ ਕੀਤੀ। ਯੂਥ ਅਕਾਲੀ ਦਲ ਮਾਝਾ ਜੋਨ ਦੇ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਨੇ ਕਾਂਗਰਸੀ ਆਗੂਆਂ ਤੇ ਨਜਾਇਜ਼ ਸ਼ਰਾਬ ਕਢਵਾਉਣ ਦੇ ਦੋਸ਼ ‘ਚ ਕੈਬਨਿਟ ਮੰਤਰੀ ਨੂੰ ਸਾਰੇ ਅਹੁਦਿਆਂ ਤੋਂ ਫਾਰਗ ਕਰਨ ਦੀ ਸਰਕਾਰ ਤੋਂ ਮੰਗ ਕੀਤੀ ਹੈ।

928

ਅਮ੍ਰਿਤਰ ਰੋਜ਼ਾਨਾ ਭਾਸਕਰ(ਬ੍ਰਿਜੇਸ਼ ਪਾਂਡੇ) ਯੂਥ ਅਕਾਲੀ ਦਲ ਮਾਝਾ ਜੋਨ ਦੇ ਪ੍ਰਧਾਨ ਸ: ਰਵੀਕਰਨ ਸਿੰਘ ਕਾਹਲੋਂ ਨੇ ਕਾਂਗਰਸੀ ਆਗੂਆਂ ਤੋਂ ਨਜਾਇਜ਼ ਸ਼ਰਾਬ ਕਢਵਾਉਣ ਦੇ ਦੋਸ਼ ‘ਚ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਨੈਤਿਕ ਅਧਾਰ ‘ਤੇ ਸਾਰੇ ਅਹੁਦਿਆਂ ਤੋਂ ਫਾਰਗ ਕਰਨ ਦੀ ਸਰਕਾਰ ਤੋਂ ਮੰਗ ਕੀਤੀ ਹੈ।
ਰਵੀ ਕਾਹਲੋਂ ਨੇ ਅਜ ਪ੍ਰੈਸ ਨਾਲ ਗਲ ਕਰਦਿਆਂ ਇਕ ਵੀਡੀਓ ਜਾਰੀ ਕੀਤੀ ਜਿਸ ਵਿਚ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਸੱਜਾ ਹੱਥ ਕਹੇ ਜਾਣ ਵਾਲੇ ਸਰਪੰਚ ਹਕੂਮਤ ਰਾਏ ਵਾਸੀ ਪਿੰਡ ਖਹਿਰਾ ਕਲਾਂ, ਬਲਾਕ ਫਤਿਹਗੜ ਚੂੜੀਆਂ ਤਹਿਸੀਲ ਬਟਾਲਾ ਵਲੋਂ ਐਕਸਾਈਜ ਵਿਭਾਗ ਵਲੋਂ ਉਸ ਦੇ ਘਰ ਕੀਤੀ ਗਈ ਰੇਡ ਸਮੇਂ ਉਹਨਾਂ ਨਾਲ ਝਗੜਦਿਆਂ ਸ: ਤ੍ਰਿਪਤ ਬਾਜਵਾ ਨਾਲ ਨੇੜਤਾ ਹੋਣ ਦਾ ਰੋਹਬ ਪਾਹੁਦਿਆਂ ਅਤੇ ਸ: ਤ੍ਰਿਪਤ ਬਾਜਵਾ ਵਲੋਂ ਹੀ ਉਸ ਤੋਂ ਨਜਾਇਜ਼ ਸ਼ਰਾਬ ਕਢਵਾਉਣਾ ਕਬੂਲਿਆ। ਉਕਤ ਵਿਅਕਤੀ ਸਰਕਾਰੀ ਡੀਪੂ ਚ ਕੀਤੇ ਗਏ ਘਪਲਿਆਂ ਨੂੰ ਲੈ ਕੇ ਜੇਲ੍ਹ ਦੀ ਹਵਾ ਖਾ ਚੁੱਕਿਆ ਹੈ। ਇਹ ਭੀ ਜ਼ਿਕਰਯੋਗ ਹੈ ਕਿ ਪਿੰਡ ਖਹਿਰਾ ਕਲਾਂ ਦੇ ਦਰਜ਼ਨ ਤੋਂ ਵੱਧ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੋਕੇ ਮੌਤ ਦੇ ਮੂੰਹ ਜਾ ਚੁਕੇ ਹਨ।
ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੇ ਰਾਹ ਤੋਰਦਿਆਂ ਆਪਣੇ ਨਜਦੀਕੀ ਸਰਪੰਚ ਤੋਂ ਨਜਾਇਜ ਸ਼ਰਾਬ ਕੱਢਵਾਉਣ ਵਾਲਾ ਤ੍ਰਿਪਤ ਬਾਜਵਾ ਲੋਕਾਂ ਦਾ ਕੀ ਪ੍ਰਤੀਨਿਧਤਾ ਕਰੇਗਾ। ਉਹਨਾਂ ਕਿਹਾ ਕਿ ਇਹ ਇਕ ਗੰਭੀਰ ਅਤੇ ਚਿੰਤਾ ਜਨਕ ਮਾਮਲਾ ਹੈ, ਜਿਸ ਨੂੰ ਅਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਉਹਨਾਂ ਪੂਰੇ ਮਾਮਲੇ ਦੀ ਨਿਰਪਖ ਏਜੰਸੀ ਤੋਂ ਜਾਂਚ ਕਰਾਉਣ ਅਤੇ ਇਸ ਤੋਂ ਪਹਿਲਾਂ ਜਾਂਚ ਨੂੰ ਪ੍ਰਭਾਵਿਤ ਕਰ ਸਕਣ ਤੋਂ ਰੋਕਣ ਅਤੇ ਸਬੂਤ ਨਸ਼ਟ ਕਰ ਸਕਣ ਤੋਂ ਰੋਕਣ ਲਈ ਤ੍ਰਿਪਤ ਬਾਜਵਾ ਨੂੰ ਸਾਰੇ ਅਹੁਦਿਆਂ ਤੋਂ ਤੁਰੰਤ ਫਾਰਗ ਕਰਨ ਦੀ ਸਰਕਾਰ ਤੋਂ ਮੰਗ ਕੀਤੀ।