ਡੇਰਾ ਬਾਬਾ ਨਾਨਕ ਤੋ ਲਾਂਘੇ ਵਲ ਪੁਰਾਣੇ ਗੁਰਦੁਅਾਰਾ ਸਾਹਿਬ ਜਾਣ ਵਾਲੇ ਮਾਰਗ ਦਾ ਨਾ ਕੁਲਦੀਪ ਸਿੰਘ ਵਡਾਲਾ ਰੱਖਣ ਦਾ ਜੋਰਦਾਰ ਸਵਾਗਤ – ਸਿੱਖ ਤਾਲਮੇਲ ਕਮੇਟੀ
ਜਲੰਧਰ ਰੋਜ਼ਾਨਾ ਭਾਸਕਰ(ਹਰੀਸ਼ ਸ਼ਰਮਾ).ਚੰਡੀਗੜ ਵਿਖੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾੲੀ ਵਿਚ ਹੋੲੀ ਮੀਟਿੰਗ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਡੇਰਾ ਬਾਬਾ ਨਾਨਕ ਤੋ ਲਾਂਘੇ ਵਲੋ ਪੁਰਾਣੇ ਗੁਰਦੁਅਾਰਾ ਸਾਹਿਬ ਜਾਣ ਵਾਲੇ ਮਾਰਗ ਦਾ ਨਾਂ ਸਵਰਗਵਾਸੀ ਸੀਨਿਅਰ ਅਕਾਲੀ ਨੇਤਾ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੇ ਨਾਮ ਤੇ ਰੱਖਣ ਦਾ ਸਿੱਖ ਤਾਲਮੇਲ ਕਮੇਟੀ ਨੇ ਜੋਰਦਾਰ ਸਵਾਗਤ ਕੀਤਾ ਹੈ ਸਿੱਖ ਅਾਗੂ ਤਜਿੰਦਰ ਸਿੰਘ ਪ੍ਦੇਸੀ ਹਰਪਾਲ ਸਿੰਘ ਚੱਢਾ ਹਰਪੀ੍ਤ ਸਿੰਘ ਨੀਟੂ ਸਤਪਾਲ ਸਿੰਘ ਸਿਦਕੀ ਕੰਵਲਜੀਤ ਸਿੰਘ ਟੋਨੀ ਅਤੇ ਸਰਜਿੰਦਰ ਸਿੰਘ ਸੋਨੀ ਨੇ ੲਿਕ ਸਾਂਝੇ ਬਿਅਾਨ ਰਾਹੀ ਕਿਹਾ ਹੈ ਕਿ ਮਾਰਗ ਦਾ ਨਾਂ ਵਡਾਲਾ ਸਾਹਿਬ ਦੇ ਨਾਂ ਤੇ ਰੱਖਣ ਦੇ ਫੈਸਲੇ ਨੇ ਸਿੱਖ ਕੋਮ ਦਾ ਦਿਲ ਜਿਤ ਲੲੇ ਹਨ ਜਿਸ ਦੀ ਜਿੰਨੀ ਵੀ ਪ੍ਸ਼ੰਸਾ ਕੀਤੀ ਜਾਵੇ ਥੋੜੀ ਹੈ ਜੱਥੇਦਾਰ ਵਡਾਲਾ ਨੇ 17,18 ਸਾਲ ਲਗਾਤਾਰ ਕਰਤਾਰਪੁਰ ਬਾਰਡਰ ਤੇ ਜਾ ਕੇ ਖੁੱਲੇ ਦਰਸ਼ਨ ਦਿਦਾਰੇ ਲੲੀ ਅਰਦਾਸ ਕਰਦੇ ਰਹੇ ਹਨ ੳੁਹਨਾ ਦੀ ਅਤੇ ਸਮੂੰਹ ਸਾਧ ਸੰਗਤ ਦੀਆਂ ਅਰਦਾਸਾਂ ਕਰਿ ਕਿ ਲਾਂਘਾ ਖੁੱਲ ਰਿਹਾ ਹੈ ਵਡਾਲਾ ਸਾਹਿਬ ਦੀ ਸਾਰੀ ਜਿੰਦਗੀ ਸਿੱਖ ਕੌਮ ਨੂੰ ਸਮਰਪਿਤ ਸੀ ਕੈਪਟਨ ਸਾਹਬ ਨੇ ਮਾਰਗ ਦਾ ਨਾਂ ਵਡਾਲਾ ਸਾਹਿਬ ਦੇ ਨਾਂ ਤੇ ਰੱਖ ਕਿ ਸੱਚੀ ਸ਼ਰਧਾਂਜਲੀ ਦਿੱਤੀ ਹੈ ਅੱਗੋ ਗੁਰਪ੍ਤਾਪ ਸਿੰਘ ਵਡਾਲਾ ਵੀ ਅਾਪਣੇ ਪਿਤਾ ਦੇ ਪਾੲੇ ਪੁਰਨਿਅਾਂ ਤੇ ਚਲਕੇ ਅਜ ਤਕ ਲਾਂਘੇ ਲੲੀ ਅਰਦਾਸ ਕਰਨ ਜਾਂਦੇ ਹਨ ਤੇ ਸਿੱਖੀ ਵਿਚਾਰਧਾਰਾ ਅਨੁਸਾਰ ਚਲ ਰਹੇ ਹਨ ਸਿੱਖ ਤਾਲਮੇਲ ਕਮੇਟੀ ਜਲਦੀ ਹੀ ਪੋ੍ਗਰਾਮ ਬਣਾ ਕੇ ੳੁਹਨਾਂ ਦਾ ੳੁਚੇਚੇ ਤੋਰ ਤੇ ਸਨਮਾਨ ਕਰੇਗੀ ੲਿਸ ਮੋਕੇ ਤੇ ਹੋਰਨਾਂ ਤੋ ੲਿਲਾਵਾ ਗੁਰਜੀਤ ਸਿੰਘ ਸਤਨਾਮੀਅਾ ਹਰਪਰੀਤ ਸਿੰਘ ਰੋਬਿਨ ਪ੍ਭਜੋਤ ਸਿੰਘ ਅਮਨਦੀਪ ਸਿੰਘ ਬੱਗਾ ਤਜਿੰਦਰ ਸਿੰਘ ਸੰਤ ਨਗਰ ਪਰਜਿੰਦਰ ਸਿੰਘ ਪਾਲੀ ਚੱਢਾ ਅਰਵਿੰਦਰ ਪਾਲ ਸਿੰਘ ਬਬਲੂ ਭੁਪਿੰਦਰ ਸਿੰਘ ਬੜਿੰਗ ਤਜਿੰਦਰ ਸਿੰਘ ਕੋਹਲੀ ਲਖਬੀਰ ਸਿੰਘ ਲੱਕੀ ਵਿਕੀ ਖਾਲਸਾ ਜਤਿੰਦਰ ਪਾਲ ਸਿੰਘ ਮਝੈਲ ਬਲਦੇਵ ਸਿੰਘ ਮਿੱਠੂ ਬਸਤੀ ਹਰਜੀਤ ਸਿੰਘ ਬਾਬਾ ਸਰਬਜੀਤ ਸਿੰਘ ਕਾਲੜਾ ਸੰਨੀ ੳੁਬਰਾੲੇ ਸਰਜਿੰਦਰ ਸਿੰਘ ਸੋਨੀ ਅਾਦਿ ਹਾਜ਼ਰ ਸਨ