ਕੈਨੇਡਾ ਫੇਰੀ ਤੋਂ ਪੰਜਾਬ ਵਾਪਸ ਆਉਣ ‘ਤੇ ਮਾਨ ਨੂੰ ਏਅਰਪੋਰਟ ‘ਤੇ ਪੱਤਰਕਾਰਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਮਾਨ ਨੇ ਆਪਣੀ ਲੈਂਡ ਕਰੂਜ਼ਰ ‘ਚ ਬੈਠਿਆਂ ਕਿਹਾ ਕਿ ਸ਼ਰਾਰਤੀ ਲੋਕ ਸਭ ਜਗ੍ਹਾ ‘ਤੇ ਹਨ। ” ਰੱਭ ਸਭ ਨੂੰ ਰਾਜ਼ੀ ਰੱਖੇ, ਰੂਹ ਤਾਜ਼ੀ ਰੱਖੇ ” ਕਹਿ ਕੇ ਪੱਤਰਕਾਰਾਂ ਨੂੰ ਹੱਥ ਜੋੜ ਦਿੱਤੇ।

650

ਕੈਨੇਡਾ ਫੇਰੀ ਤੋਂ ਪੰਜਾਬ ਵਾਪਸ ਆਉਣ ‘ਤੇ ਮਾਨ ਨੂੰ ਏਅਰਪੋਰਟ ‘ਤੇ ਪੱਤਰਕਾਰਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ
ਮਾਨ ਨੇ ਆਪਣੀ ਲੈਂਡ ਕਰੂਜ਼ਰ ‘ਚ ਬੈਠਿਆਂ ਕਿਹਾ ਕਿ ਸ਼ਰਾਰਤੀ ਲੋਕ ਸਭ ਜਗ੍ਹਾ ‘ਤੇ ਹਨ।
” ਰੱਭ ਸਭ ਨੂੰ ਰਾਜ਼ੀ ਰੱਖੇ, ਰੂਹ ਤਾਜ਼ੀ ਰੱਖੇ ” ਕਹਿ ਕੇ ਪੱਤਰਕਾਰਾਂ ਨੂੰ ਹੱਥ ਜੋੜ ਦਿੱਤੇ।
ਜਲੰਧਰ,ਰੋਜ਼ਾਨਾ ਭਾਸਕਰ.(ਹਰੀਸ਼ ਸ਼ਰਮਾ) ਗੁਰਦਾਸ ਮਾਨ ਆਪਣੀ ਕੈਨੇਡਾ ਫੇਰੀ ਤੋਂ ਪੰਜਾਬ, ਭਾਰਤ ਵਾਪਸ ਆ ਗਏ। ਪੰਜਾਬ ਵਾਪਸ ਆਉਣ ‘ਤੇ ਮਾਨ ਨੂੰ ਏਅਰਪੋਰਟ ‘ਤੇ ਪੱਤਰਕਾਰਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਜਿਥੇ ਉਨ੍ਹਾਂ ਨੇ ” ਰੱਭ ਸਭ ਨੂੰ ਰਾਜ਼ੀ ਰੱਖੇ, ਰੂਹ ਤਾਜ਼ੀ ਰੱਖੇ ” ਕਹਿ ਕੇ ਪੱਤਰਕਾਰਾਂ ਨੂੰ ਹੱਥ ਜੋੜ ਦਿੱਤੇ।

ਉਥੇ ਹੀ ਅੱਜ ਗੁਰਦਾਸ ਮਾਨ ਨੇ ਅੱਜ ਫੇਰ ਆਪਣੀ ਗੱਲ ਨੂੰ ਦੁਹਰਾਉਂਦਿਆਂ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੱਤਾ ਕਿ ਉਹ ਉਨ੍ਹਾਂ ਦੀ ਨਿੱਜੀ ਰਾਇ ਹੈ ਤੇ ਇਸਨੂੰ ਬਿਨਾ ਗੱਲ ਤੋਂ ਵਧਾ ਚੜ੍ਹਾ ਕੇ ਪੇਸ਼ ਕੀਤਾ ਗਿਆ। ਮਾਨ ਨੇ ਆਪਣੀ ਲੈਂਡ ਕਰੂਜ਼ਰ ‘ਚ ਬੈਠਿਆਂ ਕਿਹਾ ਕਿ ਸ਼ਰਾਰਤੀ ਲੋਕ ਸਭ ਜਗ੍ਹਾ ‘ਤੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਨਿੱਜੀ ਰਾਇ ਨੂੰ ਇੰਨਾ ਵੱਡਾ ਬਣਾ ਕੇ ਪੇਸ਼ ਕਰਨ ਦੀ ਕੋਈ ਜ਼ਰੂਰਤ ਨਹੀਂ ਸੀ। ਮਾਨ ਨੇ ਗੱਡੀ ‘ਚ ਜਾਂਦਿਆਂ ਫੇਰ ਕਿਹਾ ਕਿ ਰੱਬ ਸਭ ਨੂੰ ਰਾਜ਼ੀ ਰੱਖੇ ਤੇ ਸਾਰਿਆਂ ਨੂੰ ਹਮੇਸ਼ਾ ਖੁਸ਼ ਰੱਖੇ।

ਜਦੋਂ ਉਨ੍ਹਾਂ ਦੇ ਨਾਲ ਬੈਠੀ ਉਨ੍ਹਾਂ ਦੀ ਪਤਨੀ ਮਨਜੀਤ ਮਾਨ ਕੁਝ ਬੋਲਣ ਲੱਗੀ ਤਾਂ  ਮਾਨ ਕੁਝ ਤਲਖ਼ ਲਹਿਜ਼ੇ ‘ਚ ਉਸਨੂੰ ਬੋਲਣ ਤੋਂ ਮਨ੍ਹਾ ਕਰ ਦਿੱਤਾ .

ਚੇਤੇ ਰਹੇ ਕਿ ਭਾਸ਼ਾ ਦੇ ਵਿਵਾਦ ਤੋਂ ਬਾਅਦ ਕੱਲ੍ਹ ਪਹਿਲੀ ਵਾਰ ਅੰਮ੍ਰਿਤਸਰ ਏਅਰਪੋਰਟ ‘ਤੇ ਪੁੱਜੇ ਗੁਰਦਾਸ ਮਾਨ ਨੇ ਮੀਡੀਆ ਕਰਮੀਆਂ ਨਾਲ ਬਹੁਤੀ ਗ਼ਲਬਾ ਤੋਂ ਟਾਲਾ ਵੱਟਿਆ ਸੀ ਅਤੇ ਇਹ ਕਿਹਾ ਸੀ ਕਿ ਉਸਦਾ ਵਿਰੋਧ ਹੁੰਦੈ ਤਾਂ ਹੁੰਦਾ ਰਵ੍ਹੇ . ਬੱਤੀ ਵੇਲ ਆਪਣੇ ਕਥਨ ਨੂੰ ਵੀ ਉਹ ਕਾਰ ਦੀ ਬੱਤੀ ਕਹਿ ਕੇ ਟਾਲ ਗਏ ਸਨ .