ਜਲੰਧਰ , ਰੋਜ਼ਾਨਾ ਭਾਸਕਰ (ਹਰੀਸ਼ ਸ਼ਰਮਾ): ਗੁਰਦਵਾਰਾ ਗੁਰਦੇਵ ਨਗਰ ਨਵੀਂ ਦਾਣਾ ਮੰਡੀ ਗੋਪਾਲ ਨਗਰ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਲਗਾਤਾਰ ਪ੍ਰੋਗਰਾਮ ਚਲ ਰਹੇ ਹਨ ਇਸੇ ਲੜੀ ਵਿਚ ਅੱਜ ਜਲੰਧਰ ਸ਼ਹਿਰ ਦੀਆਂ ਵੱਖ ਵੱਖ ਇਸਤਰੀ ਸਤਸੰਗ ਸਭਾਵਾਂ ਵੱਲੋਂ ਗੁਰੂਦਵਾਰਾ ਗੁਰਦੇਵ ਨਗਰ ਵਿਚ ਲਗਾਤਾਰ ਕੀਰਤਨ ਦੀ ਛੇਹਬਰ ਲਈ ਇਹ ਕੀਰਤਨ ਪ੍ਰੋਗਰਾਮ ਸਵੇਰੇ 9 ਵਜੇ ਆਰੰਭ ਹੋ ਕੇ ਸਾਮ 3-30 ਤੱਕ ਚਲਦਾ ਰਿਹਾ ਅਤੇ ਲਗਭਗ 4ਵਜੇ ਭੋਗ ਪਾਏ ਗਏ।

ਪ੍ਰੋਗਰਾਮ ਵਿਚ ਵੱਖ ਵੱਖ ਇਸਤਰੀ ਸਤਸੰਗ ਸਭਾਵਾਂ ਜਿਨ੍ਹਾਂ ਵਿੱਚ ਗੁਰਦਵਾਰਾ ਰਾਜਾ ਗਾਰਡਨ ਗੁਰਦਵਾਰਾ ਬਸਤੀ ਸ਼ੇਖ ਗੁਰਦਵਾਰਾ ਕ੍ਰਿਸ਼ਨਾ ਨਗਰ ਗੁਰਦਵਾਰਾ ਬੇਬੇ ਨਾਨਕੀ ਅਤੇ ਗੁਰਦਵਾਰਾ ਅਰਬਨ ਏਸਟੇਟ ਫੇਸ ਟੂ ਅਤੇ ਗੁਰੂ ਘਰ ਦੀਇਸਤਰੀ ਸਤਸੰਗ ਸਭਾ ਸ਼ਾਮਲ ਸੀ ਵੱਖ ਵੱਖ ਇਸਤਰੀ ਸਤਸੰਗ ਸਭਾਵਾਂ ਨੂੰ ਗੁਰੂ ਘਰ ਵੱਲੋ ਸਿਰੋਪਾਓ ਅਤੇ ਮਿਸਟਾਨ ਪਰਸ਼ਾਦ ਦਿੱਤੇ ਗਏ ਗੁਰੂ ਕੇ ਲੰਗਰ ਨਾਲ ਨਾਲ ਚਲਦੇ ਰਹੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਬੀ ਰਾਜਿੰਦਰ ਕੌਰ ਬੀਬੀ ਕੁਲਦੀਪ ਕੌਰ ਬੀਬੀ ਮਨਜੀਤ ਕੌਰ ਬੀਬੀ ਨਰਿੰਦਰ ਕੌਰ ਭਾਟੀਆ ਬੀਬੀ ਸਾਂਤੀ ਭਾਟੀਆ ਬੀਬੀ ਜਸਵਿੰਦਰ ਕੌਰ ਬੀਬੀ ਸਰਬਜੀਤ ਕੌਰ ਬੀਬੀ ਬਲਵਿੰਦਰ ਕੌਰ ਬੀਬੀ ਸੁੱਖਵਿੰਦਰ ਕੌਰ ਬੀਬੀ ਮਨਵਿੰਦਰ ਕੌਰ ਬੀਬੀ ਮਨਜੋਤ ਕੌਰ ਬੀਬੀ ਨਵਨੀਤ ਕੌਰ ਬੀਬੀ ਜਤਿੰਦਰ ਕੌਰ ਬੀਬੀ ਅਮਨਦੀਪ ਕੌਰ ਅਤੇ ਬੀਬੀ ਅਰਵਿੰਦਰ ਕੌਰ ਹਾਜਰ ਸਨ।














