ਪਿੰਡ ਰਾਉਵਾਲੀ, ਪਠਾਨਕੋਟ ਰੋਡ ਵਿਖੇ ਦੁਪਹਿਰ 12 ਵਜੇ ਕੱਢੇ ਜਾਣਗੇ ਡਰਾਅ
ਜਲੰਧਰ: ਵਧੀਕ ਡਿਪਟੀ ਕਮਿਸ਼ਨਰ (ਜਨਰਲ)-ਕਮ-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਅਮਨਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਜਲੰਧਰ ਦੇ ਪਿੰਡ ਰਾਉਵਾਲੀ, ਪਠਾਨਕੋਟ ਰੋਡ ਵਿਖੇ ਪਟਾਖਾ ਮਾਰਕੀਟ ਲਗਾਉਣ ਸਬੰਧੀ ਆਰਜ਼ੀ ਲਾਇਸੈਂਸ ਜਾਰੀ ਕਰਨ ਲਈ ਡਰਾਅ 2 ਨਵੰਬਰ 2026, ਦਿਨ ਸੋਮਵਾਰ ਨੂੰ ਦੁਪਹਿਰ 12 ਵਜੇ ਕੱਢੇ ਜਾਣਗੇ।

ਉਨ੍ਹਾਂ ਦੱਸਿਆ ਕਿ ਪਟਾਖਾ ਮਾਰਕੀਟ ਸਬੰਧੀ ਆਰਜ਼ੀ ਲਾਇਸੈਂਸਾਂ ਦੀ ਪ੍ਰਕਿਰਿਆ ਨਿਰਧਾਰਤ ਮਿਤੀ ਅਤੇ ਸਮੇਂ ਅਨੁਸਾਰ ਨੇਪਰੇ ਚਾੜ੍ਹੀ ਜਾਵੇਗੀ।














