ਸਤਲੁਜ ਫਿਲਮ ਤੇ ਪਾਬੰਦੀ ਲਾਉਣ ਦੇ ਖਿਲਾਫ ਰੋਸ ਮਾਰਚ ਅੱਜ: ਸਿੱਖ ਤਾਲਮੇਲ ਕਮੇਟੀ-ਅਗਾਜ ਐਨ ਜੀਓ

ਜਲੰਧਰ, ਰੋਜ਼ਾਨਾ ਭਾਸਕਰ (ਹਰੀਸ਼ ਸ਼ਰਮਾ): ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਭਾਈ ਜਸਵੰਤ ਸਿੰਘ ਖਾਲੜਾ ਵਲੋ ਸਰਕਾਰ ਵਲੋ ਕੀਤੇ ਜੁਲਮ ਤੇ ਸਿੱਖ ਨੌਜਵਾਨਾਂ ਨੂੰ ਕਤਲ ਕੀਤੇ ਸਿੰਘਾ ਦੀਆਂ ਲਾਵਾਰਿਸ ਲਾਸਾਂ ਦਾ ਪਤਾ ਲਾਉਂਦੇ ਹੋਏ ਜਿਨ੍ਹਾਂ ਨੂੰ ਲਾਸ਼ ਬਣਾ ਦਿੱਤਾ ਗਿਆ ਦੇ ਜੀਵਨ ਦੇ ਅਧਾਰਿਤ ਫਿਲਮ ਸਤਲੁਜ ਜਿਸ ਦਾ ਪਹਿਲਾ ਨਾਮ ਪੰਜਾਬ 95 ਸੀ ਨੂੰ ਓ ਟੀ ਤੀ ਉੱਤੇ ਰਲੀਜ ਕੀਤੀ ਗਈ ਸੀ।

ਉੱਤੇ ਰੋਕ ਲਾਉਣ ਦੇ ਖਿਲਾਫ ਸਿੱਖ ਤਾਲਮੇਲ ਕਮੇਟੀ ਅਗਾਜ ਐਨ ਜੀਓ ਸਿੰਘ ਸਭਾਵਾਂ ਅਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਇਕ ਰੋਸ ਮਾਰਚ ਸਿੱਖ ਤਾਲਮੇਲ ਕਮੇਟੀ ਦੇ ਦਫਤਰ ਪੁਲੀ ਅਲੀ ਮਹੱਲਾ ਤੋਂ ਅੱਜ 11ਤਰੀਕ ਸਾਮ ਦੇ 6 ਵਜੇ ਆਰੰਭ ਹੋਵੇਂਗਾ ਅਤੇ ਸ੍ਰੀ ਰਾਮ ਚੌਂਕ ਕੰਪਨੀ ਬਾਗ ਚੌਂਕ ਵਿੱਚ ਸਮਾਪਤ ਹੋਵੇਗਾ।

ਇਹ ਜਾਣਕਾਰੀ ਦਿੰਦੇ ਹੋਏ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਪਰਮਪ੍ਰੀਤ ਸਿੰਘ ਵਿਟੀ ਸਤਪਾਲ ਸਿੰਘ ਸਿਦਕੀ ਹਰਜੋਤ ਸਿੰਘ ਲੱਕੀ ਗੁਰਦੀਪ ਸਿੰਘ ਕਾਲੀਆ ਕਾਲੋਨੀ ਅਤੇ ਰਣਜੀਤ ਸਿੰਘ ਗੋਲਡੀ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਕਾਲੇ ਦੌਰ ਵਿੱਚ ਕਿਸ ਤਰ੍ਹਾਂ ਸਿੱਖ ਨੌਜਵਾਨਾਂ ਅਤੇ ਬੱਚਿਆਂ ਨੂੰ ਕੋਹ ਕੋਹ ਕੇ ਮਰਿਆ ਗਿਆ ਹੈ।

ਉਸ ਦਾ ਪ੍ਰਗਟਾਵਾ ਇਹ ਫਿਲਮ ਕਰਦੀ ਹੈ ਪਰ ਸਮੇਂ ਦੀਆਂ ਸਰਕਾਰਾਂ ਸੱਚ ਸਾਹਮਣੇ ਆਉਣ ਤੋ ਡਰਦੀਆਂ ਹਨ ਪਰ ਸੱਚ ਨੂੰ ਲੰਬੇ ਸਮੇਂ ਤਕ ਲੁਕਾਇਆ ਨਹੀਂ ਜਾ ਸਕਦਾ ਅਸੀ ਸਮੁੱਚੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਰੋਸ ਮਾਰਚ ਵਿੱਚ ਸ਼ਾਮਲ ਹੋਣ ਤਾਂ ਜੌ ਸਰਕਾਰ ਨੂੰ ਫਿਲਮ ਰਲੀਜ ਕਰਨ ਲਈ ਮਜਬੂਰ ਕੀਤਾ ਜਾ ਸਕੇ।

ਇਸ ਮੋਕੇ ਤੇ ਪਰਦੀਪ ਸਿੰਘ ਵਿੱਕੀ ਰਾਜਾ ਸਿੰਘ ਪੰਜਾਬ ਤਿਆਰ ਕਰਮਜੀਤ ਸਿੰਘ ਵਰਦੀ ਹਾਊਸ ਪ੍ਰਭਜੀਤ ਸਿੰਘ ਕਰਮਜੀਤ ਸਿੰਘ ਕੰਮਾ ਹਰਨੇਕ ਸਿੰਘ ਨੇਕੀ ਹਰਪ੍ਰੀਤ ਸਿੰਘ ਸੋਨੂ ਅਤੇ ਬਲਵਿੰਦਰ ਸਿੰਘ ਹਾਜਰ ਸਨ।