Business Crime Rb Uncategorized कपूरथला गुरदासपुर चंडीगढ़ चंडीगढ़ धर्म नई दिल्ली पटियाला फगवाड़ा फिरोजपुर बठिंडा बिलासपुर मंडी विधानसभा 2022 चुनाव

ਬਲਾਤਕਾਰੀ, ਡੇਰਾ ਮੁਖੀ ਨੂੰ ਬਾਰ-ਬਾਰ ਪੈਰੋਲ ਦੇਣੀ ਸਿੱਖਾਂ ਦੇ ਜ਼ਖਮਾਂ ਤੇ ਨਮਕ ਛਿੜਕਣ ਦੇ ਬਰਾਬਰ:-ਸਿੱਖ ਤਾਲਮੇਲ ਕਮੇਟੀ*

  • *ਜਲੰਧਰ ਰੋਜ਼ਾਨਾ ਭਾਸਕਰ(ਪ੍ਰਿਤਪਾਲ ਸਿੰਘ) ਬਲਾਤਕਾਰ ਤੇ ਕਤਲਾਂ ਦੇ ਕੇਸਾਂ ਵਿੱਚ ਉਮਰ ਕੈਦ ਦੀਆਂ ਸਜਾਵਾਂ ਭੁਗਤ ਰਿਹਾ ਡੇਰਾ ਸਿਰਸਾ ਦਾ ਮੁਖੀ ਰਾਮ ਰਹੀਮ ਨੂੰ 6ਵੀ ਵਾਰ ਪੈਰੋਲ ਮਿਲੀ ਹੈ,ਜਿਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਥੋੜ੍ਹੀ ਹੈ। ਇਹ ਬਾਰ-ਬਾਰ ਦਿੱਤੀ ਜਾ ਰਹੀ ਪੈਰੋਲ ਸਿੱਖ ਕੌਮ ਦੇ ਜ਼ਖਮਾਂ ਤੇ ਨਮਕ ਛਿੜਕਣ ਦੇ ਬਰਾਬਰ ਹੈ। ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ,ਹਰਪਾਲ ਸਿੰਘ ਚੱਡਾ,ਹਰਪ੍ਰੀਤ ਸਿੰਘ ਨੀਟੂ,ਸਤਪਾਲ ਸਿੰਘ ਸਿਦਕੀ,

ਵਿੱਕੀ ਸਿੰਘ ਖਾਲਸਾ,ਗੁਰਵਿੰਦਰ ਸਿੰਘ ਸਿੱਧੂ ਤੇ ਗੁਰਦੀਪ ਸਿੰਘ ਲੱਕੀ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ। ਸਿੱਖੀ ਸੰਘਰਸ਼ ਵਿੱਚ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘ ਜਿਨ੍ਹਾਂ ਵਿੱਚ ਭਾਈ ਜਗਤਾਰ ਸਿੰਘ ਹਵਾਰਾ,ਬਲਵੰਤ ਸਿੰਘ ਰਾਜੋਆਣਾ,ਜਗਤਾਰ ਸਿੰਘ ਤਾਰਾ ਆਦਿ ਸਿੰਘ 30-32 ਸਾਲਾਂ ਤੋਂ ਲਗਾਤਾਰ ਜੇਲ੍ਹ ਵਿੱਚ ਬੰਦ ਹਨ। ਪਰ ਉਹਨਾਂ ਸਿੰਘਾਂ ਦੀ ਰਿਹਾਈ ਤਾਂ ਕਿ ਹੋਣੀ ਹੈ। ਬੰਦੀ ਸਿੰਘਾਂ ਨੂੰ ਅੱਜ ਤੱਕ ਇੱਕ ਵਾਰ ਵੀ ਪੈਰੋਲ ਤੇ ਨਹੀਂ ਭੇਜਿਆ ਗਿਆ।
ਹੁਣ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਮੂਹ ਸਾਥੀ ਮਾਮੂਲੀ ਕੇਸ਼ਾ ਵਿੱਚ ਬੰਦ ਹਨ,N.S.A ਲਗਾਕੇ ਡਿਬਰੂਗੜ ਜੇਲਾਂ ਵਿੱਚ ਬੰਦ ਕਰ ਦਿੱਤਾ ਹੋਇਆ ਹੈ, ਕਿ ਇਸ ਦੇਸ਼ ਅੰਦਰ ਦੋ ਕਾਨੂੰਨ ਚੱਲ ਰਹੇ ਹਨ। ਸਿੱਖਾਂ ਲਈ ਕਾਨੂੰਨ ਹੋਰ ਤੇ ਬਹੁਗਿਣਤ ਲੋਕਾਂ ਲਈ ਕਨੂੰਨ ਹੋਰ ਹੈ, ਅਸੀਂ ਇਸ ਨਾ ਬਰਾਬਰੀ ਲਈ ਸਿੱਖ ਲੀਡਰਸ਼ਿਪ ਨੂੰ ਜ਼ਿਆਦਾਤਰ ਦੋਸ਼ੀ ਮੰਨਦੇ ਹਾਂ,ਜਿਨ੍ਹਾਂ ਨੇ ਆਪਣੀ ਚੌਧਰਾਂ ਖਾਤਿਰ ਸਿਖੀ ਮਸ਼ਲਿਆੰ ਤੇ ਲੰਬੀ ਚੁੱਪ ਧਾਰੀ ਹੋਈ ਹੈ। ਕਿ ਕਦੇ ਕਿਸੇ ਸਿੱਖ ਲੀਡਰ ਨੇ ਬਿਆਨ ਬਾਜ਼ੀ ਤੋਂ ਇਲਾਵਾ ਸਿੱਖ ਬੰਦੀਆਂ ਦੇ ਕੋਈ ਠੋਸ ਯਤਨ ਵੀ ਕੀਤਾ ਹੈ। ??? ਅਸੀਂ ਭਾਰਤ ਸਰਕਾਰ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹਨ। ਕਿ ਸਿੱਖਾਂ ਨਾਲ ਵਿਤਕਰਾ ਕਰਨਾ ਬੰਦ ਕੀਤਾ ਜਾਵੇ, ਜਿਸ ਨਾਲ ਸਿੱਖਾਂ ਵਿੱਚ ਗੁਲਾਮੀ ਦਾ ਅਹਿਸਾਸ ਤੇਜੀ ਨਾਲ ਭਰਿਆ ਜਾ ਰਿਹਾ ਹੈ। ਜੋ ਦੇਸ਼ ਦੀ ਏਕਤਾ ਦੇ ਅਖੰਡਤਾ ਲਈ ਠੀਕ ਨਹੀਂ ਹੈ। ਇਸ ਮੋਕੇ ਤੇ ਹੋਰਨਾ ਤੋ ਇਲਾਵਾ
ਰਣਜੀਤ ਸਿੰਘ ਗੋਲਡੀ,ਹਰਵਿੰਦਰ ਸਿੰਘ ਚਿਟਕਾਰਾ,ਹਰਪ੍ਰੀਤ ਸਿੰਘ ਸੋਨੂੰ,ਸੰਨੀ ਸਿੰਘ ਉਬਾਰਾਏ,,ਹਰਪਾਲ ਸਿੰਘ ਪਾਲੀ ਚੱਢਾ,ਪਲਵਿੰਦਰ ਸਿੰਘ ਬਾਬਾ,ਲਖਬੀਰ ਸਿੰਘ ਲਕੀ,,ਮਨਮਿੰਦਰ ਸਿੰਘ ਭਾਟੀਆ,ਗੁਰਵਿੰਦਰ ਸਿੰਘ ਨਾਗੀ,ਹਰਪ੍ਰੀਤ ਸਿੰਘ ਰੋਬਿਨ,ਪਰਮਿੰਦਰ ਸਿੰਘ ਟੱਕਰ,ਅਮਨਦੀਪ ਸਿੰਘ ਬੱਗਾ,ਪ੍ਰਬਜੋਤ ਸਿੰਘ ਖਾਲਸਾ,ਜਤਿੰਦਰ ਸਿੰਘ ਕੋਹਲੀ,ਸਰਬਜੀਤ ਸਿੰਘ ਕਾਲੜਾ,ਅਰਵਿੰਦਰ ਸਿੰਘ ਬਬਲੂ, ਹਰਜੀਤ ਸਿੰਘ ਬਾਬਾ,ਬਲਜੀਤ ਸਿੰਘ ਸੰਟੀ ਨੀਲਾ ਮਹਿਲ,ਸਵਰਨ ਸਿੰਘ ਚੱਢਾ,ਰਾਜਪਾਲ ਸਿੰਘ, ਤਜਿੰਦਰ ਸਿੰਘ ਸੰਤ ਨਗਰ,ਅਵਤਾਰ ਸਿੰਘ ਮੀਤ ਆਦਿ ਹਾਜਰ ਸਨ।

LEAVE A RESPONSE

Your email address will not be published. Required fields are marked *