ਜਲੰਧਰ (ਰੋਜ਼ਾਨਾ ਭਾਸਕਰ) :ਮਾਤਾ ਗੁਜਰ ਕੌਰ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ 22 ਤਰੀਕ ਤੋਂ 27 ਤਰੀਕ ਤੱਕ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਪ੍ਰਭਾਤ ਨਗਰ ਵਿਖੇ ਨਗਰ ਕੀਰਤਨ, ਕਵੀ ਦਰਬਾਰ ,ਕੀਰਤਨ ਦਰਬਾਰ ਅਤੇ ਗੁਰਮਤਿ ਨਾਲ ਸੰਬੰਧਿਤ ਬੱਚਿਆਂ ਦੀ ਪ੍ਰੀਖਿਆਵਾਂ ਲਈਆਂ ਗਈਆਂ। ਆਖਰੀ ਦਿਨ ਜਿੱਥੇ ਵਿਸ਼ਾਲ ਕੀਰਤਨ ਦਰਬਾਰ ਹੋਇਆ। ਉੱਥੇ ਜਿਹੜੇ ਬੱਚਿਆਂ ਨੇ ਗੁਰਮਤਿ ਪ੍ਰਖਿਆਵਾਂ ਵਿੱਚ ਹਿੱਸਾ ਲਿਆ ਸੀ। ਜਿਨਾਂ ਦੀ ਗਿਣਤੀ ਲਗਭਗ 80 ਦੇ ਕਰੀਬ ਸੀ, ਨੂੰ ਵੱਖ ਵੱਖ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰੂ ਘਰ ਦੇ ਮੁੱਖ ਸੇਵਾਦਾਰ ਪ੍ਰਭਜੋਤ ਸਿੰਘ ਖਾਲਸਾ, ਜਨਰਲ ਸਕੱਤਰ ਡਾਕਟਰ ਜਸਬੀਰ ਸਿੰਘ ,ਦਲੀਪ ਸਿੰਘ ਅਤੇ ਮਨਜੀਤ ਸਿੰਘ ਵਿਰਦੀ ਨੇ ਦੱਸਿਆ। ਕਿ ਜਿਥੇ ਸਮੁੱਚੇ ਪ੍ਰੋਗਰਾਮ ਵਿੱਚ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਉੱਥੇ ਚਾਰ ਸਾਹਿਬਜ਼ਾਦਿਆਂ ਮਾਤਾ ਗੁਜਰ ਕੌਰ ਅਤੇ ਸ਼ਹੀਦ ਸਿੰਘਾਂ ਦੇ ਗੌਰਵਮਈ ਇਤਿਹਾਸ ਨਾਲ ਸੰਬੰਧਿਤ ਸਵਾਲਾਂ ਦੀ ਲਿਖਤੀ ਪੇਪਰ ਵਿੱਚ , ਜਿਸ ਤਰ੍ਹਾਂ ਬੱਚਿਆਂ ਨੇ ਉਤਸਾਹ ਨਾਲ ਹਿੱਸਾ ਲਿਆ ਹੈ।
ਉਸ ਨਾਲ ਇੱਕ ਵਿਸ਼ਵਾਸ ਬਣਦਾ ਹੈ। ਕਿ ਬੱਚਿਆਂ ਵਿੱਚ ਸਿੱਖੀ ਲਈ ਅਥਾਹ ਪਿਆਰ ,ਸਿੱਖੀ ਦੀ ਚੜ੍ਹਦੀ ਕਲਾ ਲਈ ਸਾਡਾ ਭਵਿੱਖ ਇਹਨਾਂ ਬੱਚਿਆਂ ਹੱਥ ਵਿਚ ਸੁਰੱਖਿਤ ਹੈ ।ਅਖੀਰ ਵਿੱਚ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ।ਸਮਾਗਮਾਂ ਵਿੱਚ ਹੋਰਨਾਂ ਤੋਂ ਇਲਾਵਾ ਰਘਬੀਰ ਸਿੰਘ ,ਰਮਨਦੀਪ ਸਿੰਘ ਵਾਲੀਆ ,ਪਰਮਿੰਦਰ ਸਿੰਘ, ਮਨਜੀਤ ਸਿੰਘ ਖਾਲਸਾ , ਸਤਨਾਮ ਸਿੰਘ ਸੱਤਾ , ਸਿਮਰਜੀਤ ਸਿੰਘ, ਅਮਰਜੀਤ ਸਿੰਘ ਤੋਂ ਇਲਾਵਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਅਤੇ ਇਸਤਰੀ ਸਤਿਸੰਗ ਸਭਾ ਦੇ ਮੈਂਬਰ ਹਾਜ਼ਰ ਸਨ ।ਪ੍ਰਸਿੱਧ ਕਥਾਕਾਰ ਭਾਈ ਛਨਬੀਰ ਸਿੰਘ ਖਾਲਸਾ ਨੇ ਇਨਾਮਾ ਦੀ ਵੰਡ ਕੀਤੀ।