ਗੁਰੂ ਘਰਾਂ ਦੀ ਸੁਰੱਖਿਆ ਦੇ ਵਿਸੇਸ ਉਪਰਾਲੇ ਕੀਤੇ ਜਾਣ: ਚੱਡਾ-ਨੀਟੂ

ਰੋਜ਼ਾਨਾ ਭਾਸਕਰ ਬਿਊਰੋ, ਜਲੰਧਰ: ਗੁਰਦੁਆਰਾ ਆਲਮਗੀਰ ਲੁਧਿਆਣਾ ਵਿਖੇ ਕੁਝ ਪਰਵਾਸੀਆਂ ਵੱਲੋ ਬਿਨਾ ਕਿਸੇ ਕਾਰਣ ਕੀਤੀ ਪੱਥਰਬਾਜੀ ਦੀ ਸਿੱਖ ਤਾਲਮੇਲ ਕਮੇਟੀ ਵਲੋਂ ਜੋਰਦਾਰ ਨਿੰਦਾ ਕੀਤੀ ਹੈ ਸਿੱਖ ਤਾਲਮੇਲ ਕਮੇਟੀ ਦੇ ਆਗੂ ਹਰਪਾਲ ਸਿੰਘ ਚੱਢਾ ਅਤੇ ਹਰਪ੍ਰੀਤ ਸਿੰਘ ਨੀਟੂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਗੁਰੂ ਘਰ ਸਾਰੀ ਮਨੁੱਖਤਾ ਲਈ ਸਾਂਝੇ ਹਨ ਪਰ ਗੁਰੂ ਘਰਾਂ ਦੀ ਮਰਯਾਦਾ ਸਬ ਤੋਂ ਉਪਰ ਹੈ।

ਕਿਸੇ ਨੂੰ ਵੀ ਸਿੱਖੀ ਸਿਧਾਂਤਾ ਨਾਲ ਖਿਲਵਾੜ ਕਰਨ ਦੀ ਕਿਸੇ ਨੂੰ ਵੀ ਆਗਿਆ ਨਹੀ ਦਿਤੀ ਜਾ ਸਕਦੀ ਉਕਤ ਆਗੂਆ ਨੇ ਗੁਰੂ ਘਰ ਦੇ ਪਰਬੰਧਕਾਂ ਨੂੰ ਬੇਨਤੀ ਕੀਤੀ ਕਿ ਸਰਾਰਤੀ ਅਨਸਰਾਂ ਤੇ ਨਜ਼ਰ ਬਣਾਕੇ ਰਖੀ ਜਾਵੇ ਗੁਰੂ ਘਰਾਂ ਦੇ ਸੇਵਾਦਾਰਾਂ ਨੂੰ ਹਰ ਸਮੇਂ ਚੌਕਨੇ ਰੱਖਿਆ ਜਾਵੇ ਗਰੀਬ ਤੇ ਲੋੜਵੰਦ ਸਿੱਖਾਂ ਲਈ ਗੁਰੂ ਘਰਾਂ ਵਿੱਚ ਵਿਸੇਸ ਪਰਬੰਧ ਕੀਤੇ ਜਾਣ।

ਗੁਰੂ ਘਰਾਂ ਵਿੱਚ ਅਗਰ ਪਰਵਾਸੀ ਲੰਗਰ ਛੱਕਦੇ ਹਨ ਓਹਨਾ ਦੀ ਚੈਕਿੰਗ ਜਰੂਰ ਕੀਤੀ ਜਾਵੇ ਕਿਉਕਿ ਇਹਨਾਂ ਦੇ ਕੋਲ ਤੰਬਾਕੂ ਹੁੰਦਾ ਹੈ ਕਿਸੇ ਵੀ ਸਕੀ ਵਿਅਕਤੀ ਨੂੰ ਗੁਰੂ ਘਰ ਵਿੱਚ ਦਾਖਲ ਹੋਣ ਤੋਂ ਰੋਕਿਆ ਜਾਵੇ ਗੁਰੂ ਘਰ ਸਭ ਸਭ ਲਈ ਸਾਂਝੇ ਹਨ ਪਰ ਸਭ ਮਰਯਾਦਾ ਦੇ ਅਧੀਨ ਹੋਵੇ ਜੈ ਕੋਈ ਹਮਲਾਵਰ ਬਣਕੇ ਆਏ ਤਾਂ ਇਸਦਾ ਜਵਾਬ ਉਸੇ ਭਾਸ਼ਾ ਵਿਚ ਦੇਣਾ ਹੈ ਸਰਨ ਆਏ ਨੂੰ ਦੇਗ ਪਕੀ ਚੜਕੇ ਆਏ ਨੂੰ ਤੇਗ ਪਕੀ ਸਿੱਖ ਨੇ ਇਸ ਸਿਧਾਂਤ ਤੇ ਚਲਣਾ ਹੈ