ਅੰਮ੍ਰਿਤਧਾਰੀ ਸਿੰਘ ਦੇ ਕੇਸਾਂ ਦੀ ਬੇਅਦਬੀ ਕਰਨ ਵਾਲੇ ਗੈਰ ਪੰਜਾਬੀ ਤੇ ਸਿੱਖ ਤਾਲਮੇਲ ਕਮੇਟੀ ਵਲੋਂ ਪਰਚਾ ਦਰਜ ਕਰਕੇ ਸਲਾਖਾ ਵਿਚ ਬੰਦ ਕਰਵਾਇਆ

रोजाना भास्कर 

जालंधर।‌ ਟਰਾਂਸਪੋਰਟ ਨਗਰ ਸਥਿਤ ਨਿਊ ਜਿਮੀਦਾਰਾ ਟਰਾਂਸਪੋਰਟ ਦੇ ਮਾਲਕ ਤਜਿੰਦਰ ਸਿੰਘ ਤੇਜੀ ਦਾ ਇੱਕ ਗੈਰ ਪੰਜਾਬੀ ਪਰਮਜੀਤ ਪੰਮਾ ਜੋ ਮੂਲ ਰੂਪ ਵਿੱਚ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ, ਨਾਲ ਮਾਮੂਲੀ ਵਿਵਾਦ ਤੋਂ ਬਾਅਦ ਉਸ ਵੱਲੋਂ ਤਜਿੰਦਰ ਸਿੰਘ ਦੇ ਕੇਸਾਂ ਦਾ ਨਿਰਾਦਰ ਕੀਤਾ ਗਿਆ,ਅਤੇ ਦਾੜੀ ਪੱਟੀ ਗਈ। ਜਿਸ ਤੇ ਇਲਾਕੇ ਦੇ ਲੋਕ ਪੁਲਿਸ ਡਿਵੀਜ਼ਨ ਨੰਬਰ ਅੱਠ ਪਹੁੰਚੇ ਤਾਂ ਕਿ ਪੁਲਿਸ ਕਾਰਵਾਈ ਕਰਵਾਈ ਜਾ ਸਕੇ, ਪਰ ਪੁਲਿਸ ਵੱਲੋਂ ਆਨਾ ਕਾਨੀ ਕਰਨ ਤੇ ਇਹ ਸਾਰਾ ਮਾਮਲਾ ਸਿੱਖ ਤਾਲਮੇਲ ਕਮੇਟੀ ਦੇ ਧਿਆਨ ਵਿੱਚ ਲਿਆਂਦਾ ਗਿਆ, ਜਿਨਾਂ ਨੇ ਤੁਰੰਤ ਇਹ ਇਹ ਮਾਮਲਾ ਉੱਚ ਪੁਲਿਸ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਅਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਜਿਸ ਤੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਪਰਮਜੀਤ ਪੰਮਾ ਜੋ ਗੈਰ ਪੰਜਾਬੀ ਹੈ,ਉਸ ਤੇ 298 ਅਤੇ 115(2) ਦਾ ਪਰਚਾ ਦਰਜ ਕਰਕੇ ਤੁਰੰਤ ਗ੍ਰਫਤਾਰ ਕਰਕੇ ਜੇਲ ਭੇਜ ਦਿੱਤਾ ਗਿਆ।


ਇਸ ਸਬੰਧ ਵਿੱਚ ਸਿੱਖ ਤਾਲਮੇਲ ਕਮੇਟੀ ਦਾ ਇੱਕ ਪ੍ਰਤੀਨਿਧੀ ਮੰਡਲ ਜਿਸ ਵਿੱਚ ਹਰਪਾਲ ਸਿੰਘ ਚੱਢਾ, ਤਜਿੰਦਰ ਸਿੰਘ ਪਰਦੇਸੀ, ਹਰਪ੍ਰੀਤ ਸਿੰਘ ਨੀਟੂ,ਹਰਜੋਤ ਸਿੰਘ ਲੱਕੀ,ਜਸਬੀਰ ਸਿੰਘ ਬੱਗਾ,ਪਲਵਿੰਦਰ ਸਿੰਘ ਬਾਬਾ, ਵਿੱਕੀ ਸਿੰਘ ਖਾਲਸਾ,ਗੁਰਦੀਪ ਸਿੰਘ ਕਾਲੀਆ ਕਾਲੋਨੀ,ਮਨਜੀਤ ਸਿੰਘ ਸੱਗੂ, ਮੰਗਲ ਸਿੰਘ ਰਾਠੌਰ, ਜਰਨੈਲ ਸਿੰਘ ਜੈਲਾ, ਯੂਵੀ ਪਰਮਾਰ,ਗੁਰਵਿੰਦਰ ਸਿੰਘ ਬੰਟੀ, ਹਰਜਿੰਦਰ ਸਿੰਘ, ਬਲਜਿੰਦਰ ਸਿੰਘ ਸੱਗੂ, ਤਲਵਿੰਦਰ ਸਿੰਘ, ਗੁਰਬਖਸ਼ ਸਿੰਘ ਅਤੇ ਤਜਿੰਦਰ ਸਿੰਘ ਤੇਜੀ ਸਾਮਿਲ ਸਨ। ਪੁਲਿਸ ਡਿਵੀਜ਼ਨ ਨੰਬਰ ਅੱਠ ਦੇ ਇੰਸਪੈਕਟਰ ਗੁਰਮੁਖ ਸਿੰਘ ਨੂੰ ਮਿਲਿਆ ਅਤੇ ਉਨਾਂ ਨੂੰ ਗੈਰ ਪੰਜਾਬੀਆਂ ਦੀਆਂ ਇਸ ਇਲਾਕੇ ਵਿੱਚ ਵੱਧ ਰਹੀਆਂ ਗੈਰ ਕਾਨੂੰਨੀ ਗਤੀਵਿਧੀਆਂ ਬਾਰੇ ਦੱਸਿਆ ਅਤੇ ਅਜਿਹੇ ਅਨਸਰਾਂ ਤੇ ਤੁਰੰਤ ਕਾਬੂ ਪਾਉਣ ਲਈ ਕਿਹਾ।


ਇਸ ਮੌਕੇ ਤੇ ਸਿੱਖ ਆਗੂਆਂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਜਸਵੀਰ ਸਿੰਘ ਬੱਗਾ ਵਿੱਕੀ ਸਿੰਘ ਖਾਲਸਾ ਅਤੇ ਗੁਰਦੀਪ ਸਿੰਘ ਕਾਲੀਆ ਕਲੋਨੀ ਨੇ ਕਿਹਾ ਕਿ ਅਸੀਂ ਪੰਜਾਬ ਵਿੱਚ ਸਾਂਤ ਮਈ ਢੰਗ ਨਾਲ ਰਹਿਣਾ ਚਾਹੁੰਦੇ ਹਾਂ ਪਰ ਕਿਸੇ ਵੀ ਗੈਰ ਪੰਜਾਬੀ ਦੀ ਕੋਈ ਵੀ ਗੈਰ ਕਾਨੂੰਨੀ ਕਾਰਵਾਈ ਅਤੇ ਕੋਈ ਵੀ ਧੱਕੇਸ਼ਾਹੀ ਕਿਸੇ ਵੀ ਪੰਜਾਬੀ ਖਾਸ ਤੌਰ ਤੇ ਸਿੱਖ ਨਾਲ ਬਰਦਾਸ਼ਤ ਨਹੀਂ ਕਰਾਂਗੇ ਇਸ ਸਬੰਧ ਅਸੀਂ ਪੁਲਿਸ ਕਮਿਸ਼ਨਰ ਨੂੰ ਮਿਲ ਕੇ ਇਹਨਾਂ ਲੋਕਾਂ ਵੱਲੋਂ ਗਲਤ ਤਰੀਕੇ ਨਾਲ ਬਣਾਈਆਂ ਜਾ ਰਹੀਆਂ ਵੋਟਾਂ ਅਤੇ ਆਧਾਰ ਕਾਰਡ ਬਾਰੇ ਦੱਸਾਂਗੇ,ਪੰਜਾਬ ਗੁਰੂਆਂ ਦੁਆਰਾ ਵਸਾਈ ਹੋਈ ਧਰਤੀ ਹੈ ਇਸ ਨੂੰ ਅਸੀਂ ਗਲਤ ਲੋਕਾਂ ਦੀਆਂ ਕਾਰਵਾਈਆਂ ਨਾਲ ਖਰਾਬ ਨਹੀਂ ਹੋਣ ਦੇਵਾਂਗੇ। ਅਸੀਂ ਸਮੁੱਚੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ,ਕਿ ਕਿਸੇ ਨਾਲ ਗੈਰ ਪੰਜਾਬੀ ਮਾਹੌਲ ਖਰਾਬ ਕਰਨ ਦੀ ਕੋਈ ਕਾਰਵਾਈ ਕਰਦਾ ਹੈ ਤਾਂ ਪੁਲਿਸ ਦੇ ਨਾਲ ਨਾਲ ਸਿੱਖ ਤਾਲਮੇਲ ਕਮੇਟੀ ਦੇ ਦਫਤਰ ਵੀ ਇਹ ਜਾਣਕਾਰੀ ਦਿੱਤੀ ਜਾਵੇ। ਤਾਂ ਜੋ ਸਮਾਂ ਰਹਿੰਦਿਆਂ ਕਾਨੂੰਨੀ ਕਾਰਵਾਈ ਕਰਵਾਈ ਜਾ ਸਕੇ, ਪੰਜਾਬ ਸਾਡਾ ਹੈ ਅਤੇ ਇਸ ਨੂੰ ਸ਼ਾਂਤਮਈ ਰੱਖਣਾ ਵੀ ਸਾਡਾ ਫਰਜ਼ ਹੈ।