राजनीति लोकसभा चुनाव-2019

ਮੇਅਰ ਸਾਬ ਕੂਲ ਰੋਡ ਤੋਂ ਕਦੇ-ਕਦਾਈਂ ਤੁਸੀਂ ਵੀ ਲੰਘਕੇ ਦਿਖਾਓ *ਕਾਫਲੇ ਨੇ ਕੀਤੀ ‘ਆਫ-ਰੋਡਿੰਗ’ ‘ਯੇ ਜੋ ਪਬਲਿਕ ਹੈ ਸਭ ਜਾਨਤੀ ਹੈ

ਜਲੰਧਰ ਰੋਜ਼ਾਨਾ ਭਾਸਕਰ(ਹਰੀਸ਼ ਸ਼ਰਮਾ)’ਹਰ ਬਰਸਾਤ ਵਿਚ ਭੁਰ ਜਾਣ ਵਾਲੀ ਕੂਲ ਰੋਡ ਤੋਂ ਤਾਂ ਹੁਣ ਜਲੰਧਰ ਸ਼ਹਿਰ ਦੇ ਮੇਅਰ ਜਗਦੀਸ਼ ਰਾਜਾ ਅਤੇ ਕਾਂਗਰਸ ਦੇ ਸਮੁੱਚੇ ਵਿਧਾਇਕ ਵੀ ਨਹੀਂ ਲੰਘ ਸਕਦੇ ਜਿਹੜੇ ਕਿ ਚੋਣਾ ਵਿਚ ਵਿਕਾਸ ਦੇ ਨਾਅਰੇ ਲਗਾਕੇ ਆਮ ਜਨਤਾ ਨੂੰ ਗੁਮਰਾਹ ਕਰਦੇ ਰਹਿੰਦੇ ਹਨ। ‘ ਇਹ ਜਾਣਕਾਰੀ ਕੰਵਰ ਸਰਾਏ ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ ਇੰਡੀਆ (ਪੰਜਾਬ) ਅਤੇ ਗੁਰਪ੍ਰੀਤ ਸਿੰਘ ਖਾਲਸਾ ਮੁਖ ਬੁਲਾਰਾ ਯੂਥ ਅਕਾਲੀ ਦਲ (ਦੁਆਬਾ ਜ਼ੋਨ ) ਵਲੋਂ ਇਕ ਮੋਟਰ-ਸਾਈਕਲ ਕਾਫਲੇ ਨੂੰ ਹਰੀ ਝੰਡੀ ਦਿੰਦੇ ਹੋਏ ਪ੍ਰਗਟ ਕੀਤੇ ਗਏ। ਇਹ ਮੋਟਰ ਸਾਈਕਲ ਕਾਫਲਾ ਜਲੰਧਰ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਤੋਂ ਵਿਸ਼ੇਸ਼ ਤੌਰ ਲੰਘਿਆ ਤਾਂ ਜੋ ਸ਼ਹਿਰ ਵਾਸੀਆਂ ਦੇ ਸਾਹਮਣੇ ਕਾਂਗਰਸ ਦੇ ਜਨਤਕ ਵਿਕਾਸ ਦੀ ਅਸਲ ਤਸਵੀਰ ਸਾਹਮਣੇ ਲਿਆਂਦੀ ਜਾਏ ਅਤੇ ਕਾਂਗਰਸੀ ਝੂਠ ਦਾ ਪਰਦਾਫਾਸ਼ ਕੀਤਾ ਜਾ ਸਕੇ। ਉਨ•ਾ ਵਿਅੰਗ ਕੀਤਾ ਕਿ ਸ਼ਹਿਰ ਦੀਆਂ ਇਹੋ ਜਿਹੀਆਂ ਸੜਕਾਂ ਤੋਂ ਨਿਕਲਣ ਲੱਗਿਆਂ ‘ਆਫ-ਰੋਡਿੰਗ’ ਵਾਂਗ ਮਹਿਸੂਸ ਹੁੰਦਾ ਹੈ ਤੇ ਸਰਕਾਰ ਨੂੰ ਕਿਹਾ ਕਿ ਚੋਣਾ ਦੌਰਾਨ ਸੜਕੀ ਮੁਰੰਮਤ ਕਰਕੇ ਲੋਕਾਂ ਨੂੰ ਵਿਕਾਸ ਦੇ ਭਰਮ ਵਿਚ ਨਾ ਪਾਓ।
ਇਸ ਮੌਕੇ ਤੇ ਅਮਿਤ ਮੈਣੀ ਸੁਖਮੀਨ ਸਿੰਘ ਓੁਬਰਾਏ ਹਰਪ੍ਰੀਤ ਚੋਪੜਾ ਗੁਰਪ੍ਰੀਤ ਏਮੀ ਥਾਪਾ,ਹਰਜਿੰਦਰ ਸਿੰਘ ਅੋਬਰਾਏ,ਪਰਮਿੰਦਰ ਸਿੰਘ ਸੈਣੀ,ਦਮਨਪ੍ਰੀਤ ਭਾਟੀਆ,ਦਮਨਪ੍ਰੀਤ ਸਿੰਘ,ਮਨਪ੍ਰੀਤ ਚੋਪੜਾ, ਬੌਬੀ ਕਸਪ,ਲੋਕੇਸ਼,ਰਾਕੇਸ਼ ਕੁਮਾਰ ਮਹਿਤਾ,ਲੱਕੀ ਆਦਿ ਹਾਜ਼ਰ ਸਨ

LEAVE A RESPONSE

Your email address will not be published. Required fields are marked *