ਸ: ਸਿਮਰਨਜੀਤ ਸਿੰਘ ਬੈਂਸ ਕੋਲੋਂ ਮੰਗਿਆ ਢਾਂਚਾ ਭੰਗ ਕਰਨ ਦਾ ਜਵਾਬ: ਸ: ਗਰੇਵਾਲ ।ਸਾਰੇ ਯੂਥ ਪ੍ਰਧਾਨ ਸਰਦਾਰ ਸੁਰਿੰਦਰ ਸਿੰਘ ਗਰੇਵਾਲ,ਦੇ ਹੱਕ ਵਿੱਚ।ਬੈਂਸ ਨੇ ਯੂਥ ਦੀ ਪਿੱਠ ਪਿੱਛੇ ਛੁਰਾ ਮਾਰੀਆਂ

444

ਜਲੰਧਰ ਰੋਜ਼ਾਨਾ ਭਾਸਕਰ(ਹਰੀਸ਼ ਸ਼ਰਮਾ,ਮਨਦੀਪ ਸਿੰਘ)ਅੱਜ ਪੰਜਾਬ ਭਰ ਦੇ ਯੂਥ ਵਿੰਗ ਦੇ ਅਹੁਦੇਦਾਰ ਅਤੇ ਜ਼ਿਲ੍ਹਾ ਪ੍ਰਧਾਨ ਦੀ ਮੀਟਿੰਗ ਸਰਦਾਰ ਸੁਰਿੰਦਰ ਸਿੰਘ ਗਰੇਵਾਲ ਦੇ ਗ੍ਰਹਿਸਥਾਨ ਲੁਧਿਆਣੇ ਵਿਖੇ ਹੋਈ ਹੈ ਜਿਸ ਵਿੱਚ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਬੈਂਸ ,ਜਿਨ੍ਹਾਂ ਨੇ ਬਿਨਾਂ ਕਿਸੇ ਨੋਟਿਸ ਤੋਂ ਪੰਜਾਬ ਯੂਥ ਵਿੰਗ ਦਾ ਢਾਂਚਾ ਭੰਗ ਕਰ ਦਿੱਤਾ ਅਸਲ ਵਿੱਚ ਬੈਂਸ ਨੇ ਯੂਥ ਦੀ ਪਿੱਠ ਪਿੱਛੇ ਛੁਰਾ ਮਾਰੀਆਂ ਹੈ।ਜਿਸ ਦੇ ਸਬੰਧ ਵਿੱਚ ਅੱਜ ਪੰਜਾਬ ਭਰ ਤੋਂ ਸਾਡੇ ਜ਼ਿਲ੍ਹਿਆਂ ਦੇ ਯੂਥ ਪ੍ਰਧਾਨ ਅਤੇ ਅਹੁਦੇਦਾਰਾ ਨੇ ਇਸ ਦਾ ਵਿਰੋਧ ਕੀਤਾ ਜਿਸ ਵਿੱਚ ਇੱਕ ਜੁੱਟ ਹੋ ਕੇ ਮੀਟਿੰਗ ਕੀਤੀ ਅਤੇ ਦੋਸ਼ ਲਾਇਆ ਕੀ ਸਾਨੂੰ ਪੰਜਾਬ ਦੇ ਯੂਥ ਵਿੰਗ ਦੇ ਢਾਂਚੇ ਨੂੰ ਭੰਗ ਕਰਨ ਦੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਜੋ ਅਸੀਂ ਹੁਣ ਸਾਰੇ ਜ਼ਿਲ੍ਹਿਆਂ ਦੇ ਯੂਥ ਵਿੰਗ ਦੇ ਪ੍ਰਧਾਨਾ ਵੱਲੋਂ ਇਕਜੁੱਟ ਹੋ ਕੇ ਮਤਾ ਪਾਸ ਕੀਤਾ ਗਿਆ ਹੈ ਕੀ ਅਸੀਂ ਸਾਰੇ ਯੂਥ ਪ੍ਰਧਾਨ ਪੰਜਾਬ ਸਰਦਾਰ ਸੁਰਿੰਦਰ ਸਿੰਘ ਗਰੇਵਾਲ,ਦੇ ਹੱਕ ਵਿੱਚ ਖੜ੍ਹੇ ਹਾਂ ਤੇ ਅਸੀਂ ਆਪਣੀਆਂ ਜਿੰਮੇਦਾਰੀਆਂ ਸਮਝਦੇ ਹੋਏ ਆਪਣੇ ਆਪਣੇ ਜ਼ਿਲ੍ਹਿਆਂ ਦੀ ਪ੍ਰਧਾਨਗੀਆਂ ਤੋਂ ਅਸਤੀਫਾ ਦਿੰਦੇ ਹਾ ਅਤੇ ਸਰਦਾਰ ਗਰੇਵਾਲ ਦੇ ਹੱਕ ਵਿੱਚ ਹਰ ਵਕਤ ਉਨ੍ਹਾਂ ਦੇ ਨਾਲ ਖੜ੍ਹੇ ਹਾਂ ਅਸੀਂ ਸਭ ਯੂਥ ਵਿੰਗ ਪਾਰਟੀ ਪ੍ਰਧਾਨ ਸਰਦਾਰ ਬੈਂਸ ਜੀ ਤੋਂ ਮੰਗ ਕਰਦੇ ਹਨ ਸਾਨੂੰ ਢਾਂਚਾ ਭੰਗ ਕਰਨ ਦਾ ਕਾਰਨ ਦੱਸਿਆ ਜਾਵੇ ਅਤੇ ਇਸ ਦਾ ਜਵਾਬ ਇੱਕ ਦੋ ਦਿਨਾਂ ਵਿੱਚ ਦਿੱਤਾ ਜਾਵੇ।ਇਸ ਸਭਾ ਵਿਚ ਮੌਜੂਦ ਸੁਰਿੰਦਰ ਸਿੰਘ ਯੂਥ ਪ੍ਰਦਾਨ ਪੰਜਾਬ,ਦਮਨਜੀਤ ਸਿੰਘ ਯੂਥ ਪ੍ਰਦਾਨ ਜਲੰਧਰ,ਲਾਲੀ ਯੂਥ ਪ੍ਰਦਾਨ ਤਰਨ ਤਾਰਨ,ਕੁਲਜਿੰਦਰ ਸਿੰਘ ਯੂਥ ਪ੍ਰਦਾਨ ਫਤਹਿਗੜ੍ਹ,ਇਕੁਬਾਲ ਸਿੰਘ ਯੂਥ ਪ੍ਰਦਾਨ ਹੋਸ਼ਿਆਰਪੁਰ,ਸੰਤੋਖ ਸਿੰਘ ਯੂਥ ਪ੍ਰਦਾਨ ਸਮਰਾਲਾ,ਸਨੀ ਕੁਮਾਰ ਲੁਧਿਆਣਾ ਅਤੇ ਹੋਰ