Uncategorized

ਗੁਰੂ ਨਾਨਕ ਸਾਹਿਬ ਜੀ ਦੇ ਸਿੱਧਾਂਤ ‘ਕਿਰਤ ਕਰੋ’ ਉੱਤੇ ਅਮਲ ਕਰਦੇ ਹੋਏ ਮੋਟਰ ਸਾਈਕਲ ਰੇਹੜਾ ਲੋੜਵੰਦ ਗੁਰਸਿੱਖ ਨੂੰ ਸੌਂਪਿਆ

ਸਿੱਖ ਤਾਲਮੇਲ ਕਮੇਟੀ ਜਲੰਧਰ ਵੱਲੋਂ ਨੇਕ ਉਪਰਾਲਾ

ਜਲੰਧਰ, ਰੋਜਾਨਾ ਭਾਸਕਰ (ਹਰੀਸ਼ ਸ਼ਰਮਾ). ਸਤਪਾਲ ਸਿੰਘ ਕਪੂਰਥਲਾ ਨਿਵਾਸੀ ਸਿੱਖ ਤਾਲਮੇਲ ਕਮੇਟੀ ਦੇ ਦਫਤਰ ਆਇਆ। ਇਸ ਵੀਰ ਦਾ ਚੁੱਲਾ ਟੁੱਟਾ ਹੋਇਆ ਸੀ ਤੇ ਪੈਰ ਵੱਢਿਆ ਹੋਇਆ ਸੀ। ਮੈਂਬਰਾਂ ਨੇ ਉਸ ਵੀਰ ਦੀ ਮਾਲੀ ਮਦਦ ਕਰਨੀ ਚਾਹੀ ਪਰ ਰਬ ਦੇ ਇਸ ਬੰਦੇ ਨੇ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਉਸ ਨੂੰ ਕੰਮ ਕਰਨ ਲਈ ਰੇਹੜੀ ਬਣਵਾ ਕੇ ਦੇ ਦੇਣ ਤਾਂਜੋ ਉਹ ਕਿਰਤ ਕਰਕੇ ਆਪਣਾ ਗੁਜਾਰਾ ਕਰ ਸਕੇ। ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ ਨੇ ਦੱਸਿਆ ਕਿ ਸਾਰੇ ਮੈਬਰਾਂ ਯੋਗਦਾਨ ਪਾ ਕੇ ਇਕ ਮੋਟਰ ਸਾਈਕਲ ਰੇਹੜਾ ਤਿਆਰ ਕਰਵਾਇਆ, ਜੋਕਿ ਸੈਲ਼ਫ ਸਟਾਰਟ ਹੈ। ਅੱਜ ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁਲਰ ਅਤੇ ਡੀਸੀਪੀ ਜਲੰਧਰ ਗੁਰਮੀਤ ਸਿੰਘ ਨੇ ਉਕਤ ਰੇਹੜੇ ਦੀਆਂ ਚਾਬੀਆਂ ਸਤਪਾਲ ਸਿੰਘ ਕਪੂਰਥਲਾ ਨਿਵਾਸੀ ਨੂੰ ਸੌਂਪਿਆਂ ਅਤੇ ਸਿੱਖ ਤਾਲਮੇਲ ਕਮੇਟੀ ਦੇ ਸਮਾਜ ਭਲਾਈ ਕੰਮਾ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਗੁਰਜੀਤ ਸਿੰਘ ਸਤਨਾਮੀਆ, ਗੁਰਿੰਦਰ ਸਿੰਘ ਮਝੈਲ, ਬਲਦੇਵ ਸਿੰਘ ਮਿੱਠੂ ਬਸਤੀ, ਜਤਿੰਦਰ ਸਿੰਘ ਕੋਹਲੀ, ਸੰਨੀ ਓਬਰਾਏ, ਤਜਿੰਦਰ ਸਿੰਘ ਸੰਤ ਨਗਰ ਮੌਜੂਦ ਸਨ।

LEAVE A RESPONSE

Your email address will not be published. Required fields are marked *