ਜਲੰਧਰ , ਰੋਜ਼ਾਨਾ ਭਾਸਕਰ (ਹਰੀਸ਼ ਸ਼ਰਮਾ): ਪਿਛਲੇ 32,35,ਸਾਲਾ ਤੋ ਬੰਦੀ ਸਿੰਘ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਵਿਚ ਬੰਦ ਹਨ ਜਦਕਿ ਇਹ ਆਪਣੀਆਂ ਸਜ਼ਾਵਾਂ ਤੋਂ ਕਿਤੇ ਵੱਧ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਹਨ ਇਨ੍ਹਾਂ ਬੰਦੀ ਸਿੰਘਾਂ ਵਿਚ ਕਈ ਇਸ ਤਰਾਂ ਦੇ ਵੀ ਹਨ ਜਿਨ੍ਹਾਂ ਨੂੰ ਅੱਜ ਤੱਕ 1ਦਿਨ ਦੀ ਵੀ ਪਰੋਲ ਨਹੀਂ ਮਿਲੀ।

ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਪਰਮਪ੍ਰੀਤ ਸਿੰਘ ਵਿਟੀ ਪਰਬਜੋਤ ਸਿੰਘ ਬੇਦੀ ਦਮਨ ਪ੍ਰੀਤ ਸਿੰਘ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਆਰ ਪੀ ਸਿੰਘ ਨਾਂ ਦੇ ਇਕ ਭਾਜਪਾ ਨੇਤਾ ਨੇ ਇੱਕ ਬਿਆਨ ਦੇ ਕੇ ਕਿਹਾ ਹੈ ਕਿ ਅਗਰ ਬੰਦੀ ਸਿੰਘ ਆਪਣੀ ਗਲਤੀ ਮੰਨਦੇ ਹਨ ਤਾਂ ਰਿਹਾਈ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ ਤੋਂ ਭਾਜਪਾ ਦੀ ਸੋਚ ਦਾ ਪਤਾ ਲਗਦਾ ਹੈ।
ਆਰ ਪੀ ਸਿੰਘ ਸਿੱਖੀ ਸਰੂਪ ਹੋਣ ਦੇ ਬਾਵਜੂਦ ਸਿੱਖ ਇਤਹਾਸ ਅਤੇ ਸਿੱਖ ਪਰੰਪਰਾਵਾਂ ਤੋਂ ਵਾਕਫ਼ ਨਹੀਂ ਹਨ ਇਨ੍ਹਾਂ ਬੰਦੀ ਸਿੰਘਾਂ ਨੇ ਕੌਮ ਦੀ ਚੜ੍ਹਦੀ ਕਲਾ ਲਈ ਅਤੇ ਸਿੱਖ ਕੌਮ ਦੀ ਆਨ ਬਾਨ ਅਤੇ ਸਾਨ ਵਾਸਤੇ ਜੇਲ੍ਹਾਂ ਵਿੱਚ ਬੰਦ ਹਨ ਅਤੇ ਗੁਰੂ ਸਾਹਿਬਾਨਾਂ ਤੋਂ ਲੈਕੇ ਅੱਜ ਤੱਕ ਕਿਸੇ ਨੇ ਵੀ ਸਿੱਖੀ ਲਈ ਆਪਾ ਤਾਂ ਵਾਰ ਦਿੱਤਾ ਪਰ ਕਿਸੇ ਇਕ ਨੇ ਵੀ ਕਿਸੇ ਸਰਕਾਰ ਦੀ ਈਨ ਨਹੀਂ ਮੰਨੀ।
ਫਿਰ ਇਹ ਸਿੰਘ ਤਾਂ ਸਜ਼ਾਵਾਂ ਭੁਗਤ ਚੁੱਕੇ ਹਨ ਤੁਸੀਂ ਇਨ੍ਹਾਂ ਨੂੰ ਸਿੱਖੀ ਪਰੰਪਰਾਵਾਂ ਤੋਂ ਡੇਗਣਾ ਚਾਹੁੰਦੇ ਹੋ ਜੌ ਤੁਹਾਡੀ ਬੜੀ ਵੱਡੀ ਗ਼ਲਤਫਹਿਮੀ ਹੈ ਸਿੱਖ ਹਮੇਸ਼ਾ ਗੁਰੂ ਸਾਹਿਬ ਵੱਲੋ ਪਾਏ ਪੂਰਨਿਆਂ ਤੇ ਚਲਦੇ ਹਨ।
#BandiSingh #SikhCommunity #PunjabNews #PoliticalStatement #SikhHistory #JusticeForBandiSingh #BreakingNews #PunjabPolitics #SGPC #HumanRights














