ਨਸ਼ਾ ਮੁਕਤੀ ਦਿਵਸ ਸਬੰਧੀ ਸੈਮੀਨਾਰ ਆਯੋਜਿਤ। ਨਸ਼ਾ ਜ਼ਿੰਦਗੀਆਂ ਤਬਾਹ ਕਰ ਦਿੰਦਾ ਹੈ: ਏਏਸਆਈ ਵਿਕਟਰ ਮਸੀਹ

615

ਜਲੰਧਰ ਰੋਜ਼ਾਨਾ ਭਾਸਕਰ.(ਮਨਦੀਪ ਸਿੰਘ ਜਲੇੈਦਾਰ): ਮਾਨਯੋਗ ਗੁਰਪ੍ਰੀਤ ਸਿੰਘ ਭੁੱਲਰ ਆਈ. ਪੀ. ਐਸ. ਕਮਿਸ਼ਨਰ ਪੁਲਿਸ ਤੇ Dr. ਸਚਿਨ ਗੁਪਤਾ IPS ਏਡੀਸੀਪੀ ਹੈਡਕੁਆਰਟਰ ਕਮ ਜਿਲ੍ਹਾ ਕਮਿਊਨਿਟੀ ਪੁਲਸ ਅਫਸਰ ਕਮਿਸ਼ਨਰੇਟ ਜਲੰਧਰ ਦੇ ਦਿਸ਼ਾ ਨਿਰਦੇਸ਼ਾ ਤੇ ਥਾਣਾ ਸਾਂਝ ਕੇਂਦਰ ਡਵੀਜ਼ਨ ਨੰਬਰ 7 ਵਲੋਂ 26 ਜੂਨ ਵਿਸ਼ਵ ਨਸ਼ਾ ਮੁਕਤ ਦਿਵਸ ਤੇ ਕਮੇਟੀ ਮੈਂਬਰ ਅਤੇ ਸਕੂਲ ਦੇ ਬੱਚਿਆ ਨਾਲ PIMS ਹਸਪਤਾਲ ਜਲੰਧਰ ਵਿਚ ਨਸ਼ੇ ਖਿਲਾਫ ਸੈਮੀਨਾਰ ਕੀਤਾ

ਡਾ. ਹਿਮਾਂਸ਼ੂ ਸ਼ਰੀਨ ਤੇ ਡਾ .ਦੀਪਾਲੀ ਤੇ ਇੰਸਪੈਕਟਰ ਨਵੀਨ ਪਾਲ ਸਿੰਘ ਮੁੱਖ ਅਫਸਰ ਥਾਣਾ ਡਵੀਜ਼ਨ 7 ਜਲੰਧਰ ਨੇ ਬਚਿਆ ਨੂੰ ਨਸ਼ੇ ਖਿਲਾਫ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੱਤੀ ਤੇ ਬਚਿਆ ਨੂੰ ਡੀ ਐਡੀਕਸ਼ਨ ਸੈਟਰ ਦਾ ਵਿਜਟ ਕਰਾ ਕੇ ਨਸ਼ਾ ਛਡਾਓ ਕੇਂਦਰ ਵਿੱਚ ਨਸ਼ੇ ਦੀ ਆਦਤ ਵਾਲੇ ਨੌਜਵਾਨਾ ਦਾ ਇਲਾਜ ਕਰਾਉਣ ਲਈ ਜਾਗਰੂਕ ਕੀਤਾ ਇਲਾਜ ਕਰਵਾ ਰਹੇ ਨੌਜਵਾਨਾ ਨੂੰ ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 7 ਨੇ ਐਪਰੀਸ਼ੇਟ ਕੀਤਾ ਕਿ ਸਮਾਜ ਤੂਹਾਨੂ ਹਰ ਮਦਦ ਦੇਣ ਲਈ ਤਿਆਰ ਹੈ।