ਆਖ਼ਿਰ ਆ ਹੀ ਗਈ ਵੱਡੀ ਖ਼ੁਸ਼ਖ਼ਬਰੀ, ਇਸ ਦਿਨ ਤੋਂ ਪੰਜਾਬ ‘ਚ ਬਾਰਸ਼ਾਂ ਸ਼ੁਰੂ ਹੋ ਜਾਣਗੀਆਂ…

1032


ਰੋਜ਼ਾਨਾ ਭਾਸਕਰ (ਹਰੀਸ਼ ਸ਼ਰਮਾ)ਮੌਨਸੂਨ ਨੇ ਵੀਰਵਾਰ ਦੁਪਹਿਰ ਰਾਜਸਥਾਨ ‘ਚ ਦਸਤਕ ਦੇ ਦਿੱਤੀ ਹੈ। ਅਗਲੇ ਦੋ-ਤਿੰਨ ਦਿਨਾਂ ‘ਚ ਮੌਨਸੂਨ ਉੱਤਰ ਭਾਰਤ ਦੇ ਅੱਠ ਸੂਬਿਆਂ ਵੱਲ ਵੱਧ ਰਿਹਾ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ ਮੌਸਮ ਵਿਗਿਆਨੀ ਨਰੇਸ਼ ਅਨੁਸਾਰ ਉੱਤਰ-ਪੱਛਮ ਭਾਰਤ ਦੇ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਤੇ ਮੱਧ ਪ੍ਰਦੇਸ਼ ਦੇ ਕਈ ਹਿੱਸਿਆਂ ‘ਚ ਅਗਲੇ 72 ਘੰਟਿਆਂ ‘ਚ ਮਾਨਸੂਨ ਦੀ ਬਾਰਿਸ਼ ਹੋਣ ਵਾਲੀ ਹੈ।
ਉੱਤਰ ਪ੍ਰਦੇਸ਼ ਤੇ ਹਿਮਾਚਲ ਪ੍ਰਦੇਸ਼ ‘ਚ ਵੀ ਅਗਲੇ ਦੋ ਦਿਨਾਂ ‘ਚ ਮੌਨਸੂਨ ਆਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਇਸ ਪੂਰੇ ਹਫ਼ਤੇ ਮੁੰਬਈ ਸਮੇਤ ਚਾਰ ਸੂਬਿਆਂ ‘ਚ ਲਗਾਤਾਰ ਬਾਰਿਸ਼ ਹੋਣ ਦਾ ਅਨੁਮਾਨ ਜਤਾਇਆ ਹੈ।
ਬੰਗਾਲ ਦੀ ਖਾੜ੍ਹੀ ‘ਚ ਬਿਨਾਂ ਘੱਟ ਦਬਾਅ ਵਾਲੇ ਖੇਤਰ ਨੇ ਉੱਤਰ ਭਾਰਤ ‘ਚ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਘੱਟ ਦਬਾਅ ਖੇਤਰ ਕਾਰਨ ਮੌਨਸੂਨ ਦੀ ਗਤੀ ਤੇਜ਼ ਹੋ ਚੁੱਕੀ ਹੈ।
ਪ੍ਰਾਈਵੇਟ ਮੌਸਮ ਭਵਿੱਖਬਾਣੀ ਕੰਪਨੀ ਸਕਾਈਮੈੱਟ ਦੇ ਮੀਤ ਪ੍ਰਧਾਨ ਮਹੇਸ਼ ਪਲਵਤ ਨੇ ਦੱਸਿਆ ਕਿ ਪਹਾੜਾਂ ਵਿੱਚ ਮਾਨਸੂਨ ਹਵਾਵਾਂ ਪਹੁੰਚ ਗਈਆਂ ਹਨ। ਅਗਲੇ ਦੋ ਤਿੰਨ ਦਿਨਾਂ ਵਿੱਚ ਇੱਥੇ ਗਰਜ ਤੇ ਚਮਕ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।
ਉਨ੍ਹਾਂ ਦੱਸਿਆ ਕਿ ਇਸ ਉੱਤਰ ਪੱਛਮੀ ਹਲਚਲ ਦੌਰਾਨ ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ ਤੋਂ ਲੈ ਕੇ ਚੰਡੀਗੜ੍ਹ, ਹਰਿਆਣਾ ਤੇ ਦਿੱਲੀ ਵਿੱਚ ਬਰਸਾਤ ਹੋਵੇਗੀ। ਛੇ ਜੁਲਾਈ ਮਗਰੋਂ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਜੰਮੂ ਤੇ ਕਸ਼ਮੀਰ ਸੂਬਿਆਂ ਵਿੱਚ ਬਾਰਸ਼ਾਂ ਸ਼ੁਰੂ ਹੋ ਜਾਣਗੀਆਂ।