ਨਿਸ਼ਾਨ ਸਾਹਿਬ ਨੂੰ ਜਾਂ ਪੀੜਾ ਸਾਹਿਬ ਨੂੰ ਰੱਖੜੀ ਬਨਣੀ ਘੋਰ ਮਨਮਤ ਗੁਰੂ ਘਰਾਂ ਦੇ ਪ੍ਬੰਧਕ ਸਖਤੀ ਨਾਲ ਸਿੱਖੀ ਸਿਧਾਂਤਾ ਤੇ ਪਹਿਰਾ ਦੇਣ

519

ਸਿੱਖ ਤਾਲਮੇਲ ਕਮੇਟੀ
ਰੋਜ਼ਾਨਾ ਭਾਸਕਰ (ਹਰੀਸ਼ ਸ਼ਰਮਾ) ਰਖੜੀ ਵਾਲੇ ਦਿਨ ਗੁਰੂ ਘਰਾਂ ਵਿੱਚ ਨਿਸ਼ਾਨ ਸਾਹਿਬ ਜਾ ਸ਼ੀ੍ ਗੁਰੂ ਗ੍ੰਥ ਸਾਹਿਬ ਜੀ ਦੇ ਪੀੜਿਅਾਂ ਨੂੰ ਰੱਖੜੀ ਬਨਣ ਦਾ ਸਿੱਖ ਤਾਲਮੇਲ ਕਮੇਟੀ ਨੇ ਜੋਰਦਾਰ ਵਿਰੋਧ ਕੀਤਾ ਹੈ ਅਤੇ ਇਸ ਨੂੰ ਘੋਰ ਮਨੱਮਤ ਕਿਹਾ ਹੈ ਤੇ ਕਮੇਟੀ ਦੇ ਅਾਗੂਅਾਂ ਤਜਿੰਦਰ ਸਿੰਘ ਪ੍ਦੇਸੀ ਹਰਪਾਲ ਸਿੰਘ ਚੱਢਾ ਹਰਪੀ੍ਤ ਸਿੰਘ ਨੀਟੂ ਸਤਪਾਲ ਸਿੰਘ ਸਿਦਕੀ ਨੇ ੲਿਕ ਸਾਂਝੇ ਬਿਅਾਨ ਰਾਹੀ ਕਿਹਾ ਹੈ ਅਸੀ ਗੁਰੂ ਘਰਾਂ ਦੇ ਪ੍ਬੰਧਕਾਂ ਨੂੰ ਬੇਨਤੀ ਕਰਦੇ ਹਾ ਅਜਿਹਾ ਕਰਨਾ ਘੋਰ ਮਨਮਤ ਹੈ ਤੇ ਪ੍ਬੰਧਕ ਸਖਤੀ ਨਾਲ ਸਿੱਖੀ ਸਿਧਾਂਤਾਂ ਤੇ ਪਹਿਰਾ ਦੇਣ ਅਤੇ ਅਜਿਹੀ ਮਨਮਤ ਕਰਨ ਤੋ ਰੋਕਣ ੳੁਕਤ ਨੇਤਾਵਾਂ ਨੇ ਕਿਹਾ ਕਿ ਦਸ਼ਮੇਸ਼ ਪਿਤਾ ਨੇ ਹਰ ਸਿੱਖ ਨੂੰ ਕੜਾ ਬਖਸ਼ ਕੇ ਸਾਡੇ ਕੋਲੋ ਪ੍ਣ ਲਿਅਾ ਹੈ ਕਿ ਹਰ ਲੜਕੀ ਭਾਂਵੇ ੳੁਹ ਕਿਸੇ ਵੀ ਧਰਮ ਦੀ ਹੋਵੇ ੳੁਸ ਦੀ ਮੁਸ਼ਕਿਲ ਸਮੇਂ ਰਾਖੀ ਕਰਨੀ ਹਰ ਸਿੱਖ ਦਾ ਫਰਜ਼ ਹੈ ੳੁਕਤ ਅਾਗੂਅਾਂ ਨੇ ਕਿਹਾ ਰਖੜੀ ਦਾ ਗੁਰਮੱਤ ਨਾਲ ਦੂਰ ਦੂਰ ਦਾ ਵੀ ਸਬੰਧ ਨਹੀ ਹੈ ਅਸੀ ਹਰ ਧਰਮ ਦਾ ਸਤਿਕਾਰ ਕਰਦੇ ਹਾਂ ਪਰ ਸਿੱਖੀ ਸਿਧਾਂਤਾ ਨਾਲ ਕੋੲੀ ਸਮਝੋਤਾ ਨਹੀ ਕਰ ਸਕਦੇ ੲਿਸ ਮੋਕੇ ਤੇ ਗੁਰਜੀਤ ਸਿੰਘ ਸਤਨਾਮੀਅਾ ਹਰਪੀ੍ਤ ਸਿੰਘ ਰੋਬਿਨ ਜਤਿੰਦਰ ਪਾਲ ਸਿੰਘ ਮਝੈਲ ਵਿਕੀ ਖਾਲਸਾ ਬਲਦੇਵ ਸਿੰਘ ਮਿੱਠੂ ਬਸਤੀ ਗੁਰਦੀਪ ਸਿੰਘ ਲੱਕੀ ਤਜਿੰਦਰ ਸਿੰਘ ਸੰਤ ਨਗਰ ਅਮਨਦੀਪ ਸਿੰਘ ਬੱਗਾ ਪ੍ਭਜੋਤ ਸਿੰਘ ਪਾਲੀ ਚੱਢਾ ਅਰਵਿੰਦਰ ਪਾਲ ਸਿੰਘ ਬਬਲੂ ਪਰਜਿੰਦਰ ਸਿੰਘ ਜਤਿੰਦਰ ਸਿੰਘ ਕੋਹਲੀ ਭੁਪਿੰਦਰ ਸਿੰਘ ਬੜਿੰਗ ਹਰਜੀਤ ਸਿੰਘ ਬਾਬਾ ਹਰਪੀ੍ਤ ਸਿੰਘ ਸੋਨੂੰ ਸਰਬਜੀਤ ਸਿੰਘ ਕਾਲੜਾ ਲਖਬੀਰ ਸਿੰਘ ਲੱਕੀ ਬਲਜੀਤ ਸਿੰਘ ਸੰਟੀ ਅਾਦਿ ਹਾਜ਼ਰ ਸਨ !!!